ਪਟਿਆਲਾ: ਪੰਜਾਬ ਸਰਕਾਰ ਨੇ ਸ਼ਾਹੀ ਸ਼ਹਿਰ ਪਟਿਆਲਾ ਦੀ ਉਲਝੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਦਾ ਜਿੰਮਾ ਪੰਜਾਬ ਪੁਲੀਸ ਦੇ ਚਰਚਿਤ ਡੀ.ਐੱਸ.ਪੀ ਦਲਬੀਰ ਸਿੰਘ ਗਰੇਵਾਲ ਨੂੰ ਸੌਂਪਿਆ ਹੈ। ਕੁਝ ਸਮੇਂ ਤੋਂ ਸੁਨਾਮ ਵਿੱਚ ਡੀ.ਐੱਸ.ਪੀ ਵਜੋਂ ਕਾਰਜਸ਼ੀਲ ਦਲਬੀਰ ਸਿੰਘ ਗਰੇਵਾਲ ਨੂੰ ਸਰਕਾਰ ਵੱਲੋਂ ਇੱਕ ਦਿਨ ਪਹਿਲਾਂ ਹੀ ਉਥੋਂ ਬਦਲ ਕੇ ਪਟਿਆਲਾ ਵਿੱਚ ਡੀਐੱਸਪੀ ਟਰੈਫਿਕ ਤਾਇਨਾਤ ਕੀਤਾ ਹੈ। ਉਨ੍ਹਾਂ ਨੇ ਪਟਿਆਲਾ ਦੇ ਡੀ.ਐੱਸ.ਪੀ (ਟਰੈਫਿਕ) ਰਾਜੇਸ਼ ਸੁਨੇਹੀ ਦੀ ਥਾਂ ਲਈ ਹੈ। ਜ਼ਿਕਰਯੋਗ ਹੈ ਕਿ ਦਲਬੀਰ ਸਿੰਘ ਗਰੇਵਾਲ ਜਿਥੇ ਪਹਿਲਾਂ ਪਟਿਆਲਾ ਦੇ ਕਈ ਥਾਣਿਆਂ ’ਚ ਐੱਸ.ਐੱਚ.ਓ ਵਜੋਂ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ, ਉਥੇ ਹੀ ਉਹ ਪਟਿਆਲਾ ਵਿੱਚ ਡੀਐੱਸਪੀਡੀ ਅਤੇ ਡੀਐੱਸਪੀ ਸਿਟੀ 2 ਵਜੋਂ ਵੀ ਕਾਰਜਸ਼ੀਲ ਰਹਿ ਚੁੱਕੇ ਹਨ। -ਖੇਤਰੀ ਪ੍ਰਤੀਨਿਧ