ਗੁਰਨਾਮ ਸਿੰਘ ਅਕੀਦਾ
ਪਟਿਆਲਾ, 13 ਅਗਸਤ
ਰੇਲਵੇ ਵਿਚ ਉਸ ਵੇਲੇ ਵੱਡੀ ਚਿੰਤਾ ਨੇ ਘਰ ਕਰ ਲਿਆ ਜਦੋਂ ਸਾਈਬਰ ਠੱਗਾਂ ਵੱਲੋਂ ਸਿੱਧਾ ਹੀ ਰੇਲਵੇ ਦੇ ਇਲੈਕਟ੍ਰੀਫਿਕੇਸ਼ਨ ਤੇ ਹਮਲਾ ਕੀਤਾ। ਇਹ ਹਮਲਾ ਸਿੱਧੇ ਤੌਰ ਤੇ ਐਲਾਨ ਕਰਕੇ ਕੀਤਾ ਗਿਆ ਹੈ। ਜਿਸ ਕਰਕੇ ਰੇਲਵੇ ਤੇ ਅਧਿਕਾਰੀ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੇ ਹਨ ਕਿਉਂਕਿ ਰੇਲਵੇ ਦਾ ਇਲੈਕਟੀਫਿਕੇਸ਼ਨ ਅੱਜ ਕੱਲ੍ਹ ਰੇਲਵੇ ਦਾ ਬੜਾ ਅਹਿਮ ਅੰਗ ਹੈ, ਜੇ ਇਲੈਕਟ੍ਰੀਫਿਕੇਸ਼ਨ ਤੇ ਹੀ ਹਮਲਾ ਹੋ ਜਾਂਦਾ ਹੈ ਤਾਂ ਭਾਰਤ ’ਚ ਬਿਜਲੀ ਨਾਲ ਚੱਲ ਵਾਲੀਆਂ ਰੇਲਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਇਸ ਸਬੰਧੀ ਰੇਲਵੇ ਦੀ ਯੂਨੀਅਨ ਦੇ ਆਗੂ ਜੁਮੇਰਦੀਨ ਨੇ ਕਿਹਾ ਹੈ ਕਿ ਇਸ ਤਰ੍ਹਾਂ ਸਿਸਟਮ ਹੈਕ ਹੋਣਾ ਬਿਜਲੀ ਨਾਲ ਚੱਲਣ ਵਾਲੀਆਂ ਰੇਲਾਂ ਲਈ ਖ਼ਤਰਨਾਕ ਹੋ ਸਕਦਾ ਹੈ। ਪਟਿਆਲਾ ਸਣੇ ਕਈ ਜ਼ਿਲ੍ਹਿਆਂ ਦਾ ਪ੍ਰਬੰਧ ਸੰਭਾਲ ਰਿਹਾ ਅੰਬਾਲਾ ਰੇਲਵੇ ਮੰਡਲ ਅਧੀਨ ਕੰਮ ਕਰਨ ਵਾਲੇ ਇਕ ਨਿਤਿਨ ਦਾ ਕੰਪਿਊਟਰ ਸਾਈਬਰ ਠੱਗਾਂ ਵੱਲੋਂ ਹੈਕ ਕੀਤਾ ਗਿਆ ਹੈ ਤੇ ਉਸ ਦੇ ਕੰਪਿਊਟਰ ਦਾ ਸਾਰਾ ਡਾਟਾ ਚੋਰੀ ਕਰ ਲਿਆ ਹੈ। ਇਹ ਡਾਟਾ ਮੁੜ ਵਾਪਸ ਕਰਨ ਲਈ ਸਾਈਬਰ ਠੱਗਾਂ ਨੇ 980 ਅਮਰੀਕਾ ਡਾਲਰਾਂ ਦੀ ਮੰਗ ਕੀਤੀ ਹੈ। ਨਿਤਿਨ ਨਾਂ ਦਾ ਇਹ ਜੇਈ ਸਿੰਗਲਨ/ ਇਲੈਕਟ੍ਰੀਫਿਕੇਸ਼ਨ ’ਚ ਜੇਈ ਹੈ। ਅੰਬਾਲਾ ਰੇਲਵੇ ਮੰਡਲ ਅਧੀਨ ਵੱਖ ਵੱਖ ਥਾਂਵਾਂ ’ਤੇ 450 ਜੇਈ ਕੰਮ ਕਰਦੇ ਹਨ ਜਦੋਂਕਿ 70 ਜੇਈ ਸਿੱਧੇ ਤੌਰ ’ਤੇ ਇਲੈਕਟ੍ਰੀਫਿਕੇਸ਼ਨ ਨਾਲ ਜੁੜੇ ਹੋਏ ਹਨ। ਜੇਈ ਨਿਤਿਨ ਕੁਮਾਰ ਨੇ ਇਕ ਪੱਤਰ ਕਾਰਵਾਈ ਲਈ ਅੰਬਾਲਾ ਮੰਡਲ ਤੇ ਡਿਪਟੀ ਸੀਐਸਟੀਓ ਨੂੰ ਭੇਜਿਆ ਹੈ। ਨਿਤਿਨ ਅਨੁਸਾਰ 10 ਅਗਸਤ 2020 ਨੂੰ ਮਾਈਕਰੋਸਾਫ਼ਟ ਕੰਪਨੀ ਵੱਲੋਂ ਉਸ ਕੋਲ ਇਕ ਸੰਦੇਸ਼ ਆਇਆ ਸੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਕੋਈ ਹੈਕਰ ਉਨ੍ਹਾਂ ਦੇ ਸਿਸਟਮ ਨਾਲ ਛੇੜ-ਛਾੜ ਕਰ ਰਿਹਾ ਹੈ। ਪਿਛਲੇ ਦਿਨਾਂ ਤੋਂ ਰੇਲਵੇ ਨੂੰ ਕਈ ਏਜੰਸੀਆਂ ਵੱਲੋਂ ਵੀ ਅਲਰਟ ਆਇਆ ਸੀ ਕਿ ਰੇਲਵੇ ਦੇ ਸਿਸਟਮ ਦੇ ਸਾਈਬਰ ਹਮਲਾ ਹੋ ਸਕਦਾ ਹੈ। ਜੇਈ ਨੇ ਕਿਹਾ ਕਿ ਬੁੱਧਵਾਰ ਨੂੰ ਦੁਪਹਿਰ 1 ਵਜੇ ਉਸ ਦਾ ਸਿਸਟਮ ਹੈਕ ਕੀਤਾ ਗਿਆ, ਉਸ ’ਚ ਜੋ ਵੀ ਡਾਟਾ ਹੈ ਉਹ ਬਹੁਤ ਮਹੱਤਵਪੂਰਨ ਹੈ। ਉਸ ਨੂੰ ਇਕ ਈਮੇਲ ਆਈ ਕਿ ਜੇ ਉਸ ਨੇ ਆਪਣਾ ਸਿਸਟਮ ਦੁਬਾਰਾ ਅੱਪਲੋਡ ਕਰਾਉਣਾ ਹੈ ਤਾਂ ਉਹ 980 ਅਮਰੀਕੀ ਡਾਲਰ ਉਨ੍ਹਾਂ ਨੂੰ ਦੇਵੇ। ਇਸ ਸਬੰਧ ’ਚ ਅੰਬਾਲਾ ਮੰਡਲ ਦੇ ਏਡੀਆਰਐੱਮ ਪੰਕਜ ਗੁਪਤਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹ। ਇਸ ਦੀ ਉਹ ਜਾਂਚ ਕਰਵਾ ਰਹੇ ਹਨ।