ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫ਼ਸਲ ਡੁੱਬੀ

* ਪੀੜਤ ਕਿਸਾਨਾਂ ਵੱਲੋਂ ਅਕਾਲੀ-ਭਾਜਪਾ, ਆਪ ਤੇ ਕਾਂਗਰਸ ਦਾ ਚੋਣਾਂ ’ਚ ਬਾਈਕਾਟ ਕਰਨ ਦਾ ਐਲਾਨ

ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਫ਼ਸਲ ਡੁੱਬੀ

ਪਿੰਡ ਗੁਲਾਹੜ ਦੇ ਕਿਸਾਨ ਪਾਣੀ ਵਿੱਚ ਡੁੱਬੀਆਂ ਫ਼ਸਲਾਂ ਦਿਖਾਉਂਦੇ ਹੋਏ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਜੁਲਾਈ

ਪਿੰਡ ਗੁਲਾਹੜ ਦੇ ਹਜ਼ਾਰ ਏਕੜ ਦੇ ਕਰੀਬ ਨੀਵੇਂ ਰਕਬੇ ਵਿੱਚੋਂ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਫਸਲਾਂ ਡੁੱਬੀਆਂ ਪਈਆਂ ਹਨ। ਪੀੜਤ ਕਿਸਾਨਾਂ ਨੇ ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਉਨ੍ਹਾਂ ਦੀ ਬਰਬਾਦੀ ਲਈ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਇਸ ਵਿਭਾਗ ਨੇ ਪਾਸ ਹੋਏ ਪੌਣੇ ਕਰੋੜ ਦੇ ਪ੍ਰਾਜੈਕਟ ਉੱਤੇ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ। ਪੀੜਤ ਕਿਸਾਨਾਂ ਦੀ ਕਿਸੇ ਵੀ ਸਿਆਸੀ ਪਾਰਟੀ ਦੇ ਨੁਮਾਇੰਦੇ ਵੱਲੋਂ ਸਾਰ ਨਾ ਲਏ ਜਾਣ ’ਤੇ ਉਨ੍ਹਾਂ ਵੱਡਾ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਚੋਣਾਂ ’ਚ ਅਕਾਲੀ-ਭਾਜਪਾ, ਆਪ ਤੇ ਕਾਂਗਰਸ ਦੇ ਉਮੀਦਵਾਰਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ। ਦੂਸਰੇ ਪਾਸੇ ਐੱਸਡੀਐੱਮ ਪਾਤੜਾਂ ਪਾਲਿਕਾ ਅਰੋੜਾ ਨੇ ਸਪਸ਼ਟ ਕੀਤਾ ਹੈ ਕਿ ਇਸ ਪ੍ਰਾਜੈਕਟ ਨੂੰ ਸਬੰਧਿਤ ਵਿਭਾਗ ਵੱਲੋਂ ਪ੍ਰਵਾਨਗੀ ਨਾ ਮਿਲਣ ਕਰਕੇ ਪ੍ਰਾਜੈਕਟ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਪਰ ਪਾਣੀ ਦੇ ਨਿਕਾਸ ਲਈ ਸੜਕਾਂ ਹੇਠ ਦੱਬੀਆਂ ਸਾਰੀਆਂ ਪੁਲੀਆਂ ਖੁੱਲਵਾ ਦਿੱਤੀਆਂ ਗਈਆਂ ਹਨ। ਪਿੰਡ ਗੁਲਾੜ ਦੇ ਵਾਸੀ ਬਾਬਾ ਗੁਰਬਚਨ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਲਖਵਿੰਦਰ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਬਾਜ ਸਿੰਘ, ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਨਿਵਾਣ ’ਚ ਹਨ। ਬਰਸਾਤਾਂ ਦਾ ਸਾਰਾ ਪਾਣੀ ਉਨ੍ਹਾਂ ਦੇ ਖੇਤਾਂ ’ਚ ਇਕੱਠਾ ਹੋ ਜਾਂਦਾ ਹੈ ਤੇ ਘੱਗਰ ਦਰਿਆ ’ਚ ਚਲਾ ਜਾਂਦਾ ਹੈ। ਪਾਣੀ ’ਚ ਡੁੱਬੀਆਂ ਫ਼ਸਲਾਂ ਖਰਾਬ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਵੱਖ ਵੱਖ ਸੜਕਾਂ ਹੇਠ ਦੱਬੀਆਂ ਗਈਆਂ ਪੁਲੀਆਂ ਰਾਹੀਂ ਬਰਸਾਤੀ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲ ਆਉਂਦੀ ਹੈ।

ਘੱਗਰ ਦਰਿਆ ਦੇ ਬੱਤੀ ਦਰਾਂ ਰਾਹੀਂ ਬਾਦਸ਼ਾਹਪੁਰ, ਸਧਾਰਨਪੁਰ, ਮੋਮੀਆਂ, ਸ਼ੁਤਰਾਣਾ, ਨਾਈਵਾਲਾ ਆਦਿ ਪਿੰਡਾਂ ਦਾ ਪਾਣੀ ਉਨ੍ਹਾਂ ਦੇ ਖੇਤਾਂ ’ਚ ਆ ਕੇ ਜਮ੍ਹਾਂ ਹੋ ਜਾਂਦਾ ਹੈ। ਉਨ੍ਹਾਂ ਪਿਛਲੇ ਸਾਲ ਭੱਜ ਦੌੜ ਕਰਕੇ ਜਲ ਸਰੋਤ ਵਿਭਾਗ ਪੰਜਾਬ ਤੋਂ ਇੱਕ ਕਰੋੜ 75 ਲੱਖ ਦੀ ਲਾਗਤ ਨਾਲ ਪਾਈਪ ਲਾਈਨ ਦਾ ਪ੍ਰਾਜੈਕਟ ਪਾਸ ਕਰਵਾਇਆ ਸੀ। ਜਿਸ ਰਾਹੀਂ ਉਨ੍ਹਾਂ ਦੇ ਖੇਤਾਂ ਦਾ ਪਾਣੀ ਸਿੱਧਾ ਘੱਗਰ ਵਿੱਚ ਜਾ ਕੇ ਡਿੱਗਣਾ ਸੀ। ਵਿਭਾਗ ਵੱਲੋਂ ਅਜੇ ਤੱਕ ਉਸ ਪ੍ਰਾਜੈਕਟ ਉੱਤੇ ਕੰਮ ਸ਼ੁਰੂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਹੈ ਕਿ ਕਰੋਨਾ ਦੇ ਚੱਲਦਿਆਂ ਮਹਿੰਗੇ ਭਾਅ ਦੀ ਲੇਬਰ ਦੇ ਕੇ ਬੜੀ ਮੁਸ਼ਕਿਲ ਨਾਲ ਲਾਇਆ ਗਿਆ ਝੋਨਾ ਇਸ ਵਿਭਾਗ ਦੀ ਅਣਗਹਿਲੀ ਕਾਰਨ ਡੁੱਬ ਗਿਆ ਹੈ ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਕੋਈ ਰਾਜਨੀਤਕ ਆਗੂ ਅਜੇ ਤੱਕ ਉਨ੍ਹਾਂ ਕੋਲ ਪਹੁੰਚਿਆ ਹੈ। ਐੱਸਡੀਐੱਮ ਪਾਲਿਕਾ ਅਰੋੜਾ ਨੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ ਕਿਹਾ ਹੈ ਕਿ ਕਿਸਾਨਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਪ੍ਰਾਜੈਕਟ ਉਲੀਕਿਆ ਗਿਆ ਹੈ ਪਰ ਅਜੇ ਤੱਕ ਉਸ ਨੂੰ ਪ੍ਰਵਾਨਗੀ ਨਹੀਂ ਮਿਲੀ। ਪ੍ਰਵਾਨਗੀ ਮਿਲਦੇ ਸਾਰ ਪਾਈਪ ਲਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਪੀਡਬਲਿਊਡੀ ਵਿਭਾਗ ਵੱਲੋਂ ਵੱਖ ਵੱਖ ਸੜਕਾਂ ’ਚ ਦੱਬੀਆਂ ਗਈਆਂ ਪੁਲੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੋ ਦਿਨ ਮੁਸ਼ੱਕਤ ਮਗਰੋਂ ਖੁਲਵਾ ਦਿੱਤਾ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All