ਖੇਤਰੀ ਪ੍ਰਤੀਨਿਧ
ਪਟਿਆਲਾ, 20 ਅਪਰੈਲ
ਅੱਜ ਇਥੇ ਨਿਗਮ ਕੌਂਸਲਰ ਦਾ ਤਿੰਨ ਮੰਜ਼ਿਲਾ ਸ਼ੋੋਅਰੂਮ ਨਗਰ ਨਿਗਮ ਵੱਲੋਂ ਸੀਲ ਕਰ ਦਿੱਤਾ ਗਿਆ। ਇਹ ਸ਼ੋਅਰੂਮ ਕਥਿਤ ਤੌਰ ’ਤੇ ਨਿਯਮਾਂ ਦੇ ਉਲਟ ਬਣਾਇਆ ਗਿਆ ਦੱਸਿਆ ਜਾਂਦਾ ਹੈ। ਸਬੰਧਤ ਕੌਂਸਲਰ ਰਾਜਸੀ ਖੇਤਰ ’ਚ ਚੰਗੀ ਪਹੁੰਚ ਰੱਖਦਾ ਹੈ। ਉਹ ਕਾਂਗਰਸ ਪਾਰਟੀ ਦਾ ਕੌਂਸਲਰ ਹੈ ਪਰ ਬਾਅਦ ਵਿੰਚ ਉਸ ਨੇ ਪਾਰਟੀ ਬਦਲ ਲਈ ਸੀ। ਨਗਰ ਨਿਗਮ ਵੱੱਲੋਂ ਕੀਤੀ ਗਈ ਇਹ ਕਾਰਵਾਈ ਅਹਿਮ ਸਮਝੀ ਜਾ ਰਹੀ ਹੈ। ਸਬੰਧਤ ਕੌਂਸਲਰ ਨੇ ਇਸ ਕਾਰਵਾਈ ਨੂੰ ਬਦਲਾ-ਲਊ ਭਾਵਨਾ ਨਾਲ ਕੀਤੀ ਕਾਰਵਾਈ ਦੱਸਿਆ ਹੈ। ਨਿਗਮ ਅਧਿਕਾਰੀਆਂ ਨੇ ਅਜਿਹੇ ਦੋਸ਼ਾਂ ਦਾ ਖੰਡਨ ਕੀਤਾ ਹੈ। ਇੱਕ ਅਧਿਕਾਰੀ ਦਾ ਤਰਕ ਸੀ ਕਿ ਨਿਗਮ ਵੱਲੋਂ ਇਹ ਕਾਰਵਾਈ ਅਧਿਕਾਰਤ ਰੂਪ ਵਿੱਚ ਅਮਲ ’ਚ ਲਿਆਂਦੀ ਗਈ ਹੈ।