ਪਟਿਆਲਾ: ਵਾਰਡ ਨੰਬਰ 10 ਦੇ ਕਾਂਗਰਸੀ ਕੌਂਸਲਰ ਰਵੀ ਕੁਲਭੂਸ਼ਣ ਪ੍ਰਿੰਸ ਦੀ ਅਗਵਾਈ ਹੇਠ ਅੱਜ ਇਥੇ ਦੀਪ ਨਗਰ ਈ ਬਲਾਕ ਵਿੱਚ ਲੋਕਾਂ ਨੂੰ ਕੋਵਿਡ ਮਹਾਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਸਮੇਤ ਬੂਟੇ ਵੀ ਲਗਾਏ ਗਏ। ਕੌਂਸਲਰ ਨੇ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਆਪਣਾ ਤੇ ਆਪਣੇ ਪਰਿਵਾਰਾਂ ਦੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਮਾਸਕ ਪਾਉਣ, ਹੱਥ ਚੰਗੀ ਤਰ੍ਹਾਂ ਧੋਣ ਅਤ ਦੋ ਗਜ਼ ਦੀ ਦੂਰੀ ਰੱਖਣ ਵਰਗੇ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਨਿਯਮਿਤ ਰੂਪ ਵਿੱਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਰਕਾਰੀ ਸੰਸਥਾਵਾਂ ਸਮੇਤ ਵਿਸ਼ੇਸ਼ ਕੈਂਪਾਂ ਵਿੱਚ ਵੀ ਕਰੋਨਾ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ। ਕੌਂਸਲਰ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਕੁਦਰਤ ਦੀ ਸੰਭਾਲ ਕਰਨ ਸਮੇਤ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਵੀ ਪ੍ਰੇਰਿਆ ਹੈ। ਉਂਜ ਵੀ ਕੁਦਰਤ ਵੱਲੋਂ ਦਿੱਤ ਗਈ ਸੌਗਾਤ ’ਚ ਪੌਣ, ਪਾਣੀ ਅਤੇ ਰੁੱਖਾਂ ਦੀ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ। -ਖੇਤਰੀ ਪ੍ਰਤੀਨਿਧ