ਸੁਭਾਸ਼ ਚੰਦਰ
ਸਮਾਣਾ, 28 ਅਕਤੂਬਰ
ਇਥੇ ਘੱਗਾ ਰੋਡ ਬਾਈਪਾਸ ’ਤੇ ਸਥਿਤ ਰੌਇਲ ਮਾਰਕੀਟ ਦੇ ਮੁੱਖ ਗੇਟ ’ਤੇ ਬਣੀ ਪਾਰਕਿੰਗ ਵਾਲੀ ਥਾਂ ’ਤੇ ਸ਼ੁੱਕਰਵਾਰ ਦੁਪਹਿਰ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਹਟਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਰਾਣੀ ਮਾਰਕੀਟ ਕਮੇਟੀ ਗਰਾਊਂਡ ਵਿੱਚ ਬਣੀ ਇਸ ਮਾਰਕੀਟ ਦੇ ਮੁੱਖ ਗੇਟ ਦੇ ਨਾਲ ਲੱਗਦੀ ਪਾਰਕਿੰਗ ’ਚ ਲੱਖਾਂ ਰੁਪਏ ਦੀ ਕੀਮਤ ਵਾਲੀ ਇਸ ਜਗ੍ਹਾ ’ਤੇ ਇਕ ਦੁਕਾਨਦਾਰ ਵੱਲੋਂ ਦਿਨ-ਦਿਹਾੜੇ ਕਬਜ਼ਾ ਕਰਦੇ ਹੋਏ ਸ਼ੈੱਡ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਸਾਮਾਨ ਰੱਖਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਹੋਰ ਦੁਕਾਨਦਾਰਾਂ ਵੱਲੋਂ ਸੂਚਨਾ ਦਿੱਤੇ ਜਾਣ ’ਤੇ ਕੌਂਸਲ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਨਾਜਾਇਜ਼ ਕਬਜ਼ੇ ਨੂੰ ਤੁਰੰਤ ਹਟਵਾ ਦਿੱਤਾ।
ਇਸ ਸਬੰਧੀ ਨਗਰ ਕੌਂਸਲ ਦੇ ਈਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਖ਼ਤ ਕਾਰਵਾੲਂ ਕੀਤੀ ਜਾਵੇਗੀ।