ਪੱਤਰ ਪ੍ਰੇਰਕ
ਰਾਜਪੁਰਾ, 23 ਅਗਸਤ
ਇਥੋਂ ਦੇ ਰੋਟਰੀ ਕਲੱਬ ਵਿਖੇ ਕਲੱਬ ਦੇ ਪ੍ਰਧਾਨ ਰਾਜੇਸ਼ ਮਹਿਤਾ ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮਹਿਮਾਨ ਅਤੇ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਰੋਹ ਦੌਰਾਨ ਕਲੱਬ ਦੇ ਸੰਨ 2021-22 ਲਈ ਚੁਣੇ ਗਏ ਕਲੱਬ ਪ੍ਰਧਾਨ ਜੁਗਿੰਦਰ ਬਾਂਸਲ ਅਤੇ ਸਕੱਤਰ ਅਮਿਤ ਮਹਿਤਾ ਨੂੰ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਵਿਜੈ ਗੁਪਤਾ ਨੇ ਅਹੁਦੇ ਦੀ ਸਹੁੰ ਚੁਕਾਈ। ਇਸ ਉਪਰੰਤ ਪ੍ਰਧਾਨ ਰਾਕੇਸ਼ ਮਹਿਤਾ ਨੇ ਪਰੰਮਪਰਾ ਅਨੁਸਾਰ ਨਵੇਂ ਚੁਣੇ ਗਏ ਪ੍ਰਧਾਨ ਜੋਗਿੰਦਰ ਬਾਂਸਲ ਦੇ ਗਲੇ ਵਿੱਚ ਕਲੱਬ ਪ੍ਰਧਾਨ ਦਾ ਕਾਲਰ ਪਾ ਕੇ ਵਧਾਈ ਦਿੱਤੀ ਅਤੇ ਸ੍ਰੀ ਬਾਂਸਲ ਨੇ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਰੋਟਰੀ ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜੋ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੀ ਹੈ। ਪ੍ਰਬੰਧਕਾਂ ਵੱਲੋਂ ਕੰਬੋਜ ਅਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਤਰਸੇਮ ਖੁਰਾਣਾ, ਜੇ.ਐਸ ਥਿੰਦ, ਡਾ. ਗੁਰਵਿੰਦਰ ਅਮਨ, ਵਿਨੈ ਨਿਰੰਕਾਰੀ ਆਦਿ ਮੌਜੂਦ ਸਨ।