ਸ਼ਾਹਬਾਜ਼ ਸਿੰਘ
ਘੱਗਾ, 28 ਅਕਤੂਬਰ
ਇਥੇ ਲਾਇਨਜ਼ ਕਲੱਬ ਘੱਗਾ ਦਾ ਤਾਜਪੋਸ਼ੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਿੱਥੇ ਨਵੇਂ ਅਹੁਦੇਦਾਰਾਂ ਨੂੰ ਸਹੁੰ ਚੁਕਾਈ ਗਈ, ਉਥੇ ਲਾਇਨਜ਼ ਕਲੱਬ ਦੇ ਇਤਿਹਾਸ ਅਤੇ ਇਸ ਦੇ ਉਦੇਸ਼ਾਂ ਬਾਰੇ ਵੀ ਚਰਚਾ ਕੀਤੀ ਗਈ। ਲਾਇਨਜ਼ ਕਲੱਬ ਘੱਗਾ ਦੇ ਨਵੇਂ ਪ੍ਰਧਾਨ ਸਤਵਿੰਦਰ ਸਿੰਘ ਧੰਜੂ ਅਤੇ ਟੀਮ ਦੇ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਨਕੇਸ਼ ਗਰਗ ਪੁੱਜੇ। ਇਸ ਮੌਕੇ ਐੱਮਜੇਐੱਫ ਲਾਇਨ ਜੀਐੱਸ ਕਾਲੜਾ ਅਥੇ ਲਲਿਤ ਬਹਿਲ ਸੈਕਿੰਡ ਡਿਸਟ੍ਰਿਕਟ ਗਵਰਨਰ ਨੇ ਘੱਗਾ ਲਾਇਨਜ਼ ਕਲੱਬ ਦੇ ਇਸ ਸਾਲ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਜਿਸ ਵਿਚ ਖੂਨਦਾਨ ਕੈਪ,ਪੌਦੇ ਲਾ ਕੇ ਸਾਂਭ ਸੰਭਾਲ,ਬੱਚਿਆਂ ਦੇ ਦੰਦਾਂ ਦੇ ਚੈਕ ਅਪ ਕੈਂਪ ਲਾਉਣਾ ਸ਼ਾਮਲ ਹੈ। ਸਮਾਗਮ ਵਿਚ ਪੁੱਜੇ ਮਹਿਮਾਨਾਂ ਦਾ ਲਾਇਨ ਬਖਸ਼ੀਸ਼ ਸਿੰਘ ਨੇ ਸਵਾਗਤ ਕੀਤਾ ਅਤੇ ਲਾਇਨ ਰਮੇਸ਼ ਸਰਮਾ ਨੇ ਮਾਸਟਰ ਆਫ ਸੈਰੇਮਨੀ ਦੀ ਰਸਮ ਬਾਖੂਬ ਨਿਭਾਈ। ਇਸੇ ਦੌਰਾਨ ਲਾਇਨ ਚਮਨ ਲਾਲ ਸਕੱਤਰ ਨੇ ਕਲੱਬ ਦੇ ਕੰਮਾਂ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਲਾਇਨਜ ਕਲੱਬ ਦੇ ਪ੍ਰਧਾਨ ਸਤਵਿੰਦਰ ਸਿੰਘ ਧੰਜੂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਰੋਸਾ ਪ੍ਰਗਟ ਕੀਤਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।