ਗੁਰਪ੍ਰੀਤ ਸਿੰਘ
ਘਨੌਰ, 20 ਜੁਲਾਈ
ਇਸ ਖੇਤਰ ਦੇ ਤਿੰਨ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਾਈ ਹੈ। ਇਨ੍ਹਾਂ ਤਿੰਨਾਂ ਵਿੱਚੋਂ ਇੱਕ ਵਿਅਕਤੀ ਜਿਹੜਾ ਕਿ ਘਨੌਰ ਦੇ ਇੱਕ ਹਲਵਾਈ ਦੀ ਦੁਕਾਨ ’ਤੇ ਨੌਕਰੀ ਕਰਦਾ ਸੀ, ਉਹ ਵੀ ਸ਼ਾਮਲ ਹੈ। ਜਿਸ ਦੀ ਪੁਸ਼ਟੀ ਬਲਾਕ ਮਜਿਸਟ੍ਰੇਟ ਕਮ ਏਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਤਨਾਮ ਸਿੰਘ ਮੱਟੂ ਨੇ ਕੀਤੀ। ਉਨ੍ਹਾਂ ਦੱਸਿਆ ਕਿ ਲੁਧਿਆਣਾ ਤੋਂ ਹਲਵਾਈ ਦੀ ਦੁਕਾਨ ’ਤੇ ਨੌਕਰੀ ਕਰਦੇ ਇੱਕ ਵਿਅਕਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ’ਤੇ ਅੱਜ ਉਨ੍ਹਾਂ ਵੱਲੋਂ ਨੋਡਲ ਅਧਿਕਾਰੀ ਏਐੱਸਆਈ ਨਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਸਬਾ ਘਨੌਰ ਦੀ ਇਸ ਹਲਵਾਈ ਦੀ ਦੁਕਾਨ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੁਕਾਨ ’ਤੇ ਕੰਮ ਕਰਦਾ ਕਰਮਚਾਰੀ ਲੁਧਿਆਣਾ ਤੋਂ ਇੱਥੇ ਆਇਆ ਹੋਇਆ ਸੀ। ਜਦੋਂਕਿ ਦੋ ਹੋਰ ਵਿਅਕਤੀ ਇਸੇ ਖੇਤਰ ਦੇ ਪਿੰਡ ਸੇਖੂਪੁਰ ਰਾਜਪੂਤਾਂ ਅਤੇ ਬਘੌਰਾ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਸ ਹਲਵਾਈ ਦੀ ਦੁਕਾਨ ’ਤੇ ਕੰਮ ਕਰਦੇ ਹੋਰਨਾਂ ਵਿਅਕਤੀਆਂ ਦੇ ਵੀ ਕਰੋਨਾ ਸਬੰਧੀ ਟੈਸਟ ਲਏ ਜਾਣਗੇ।
ਲਹਿਰਾਗਾਗਾ (ਰਮੇਸ਼ ਭਾਰਦਵਾਜ) ਕਰੋਨਾਵਾਇਰਸ ਨੇ ਲਹਿਰਾਗਾਗਾ ਪੁਲੀਸ ਨੂੰ ਬੁਰੀ ਤਰ੍ਹਾਂ ਜਕੜ ਲਿਆ ਹੈ। ਅੱਜ ਪਟਿਆਲਾ ਤੋਂ ਆਈ ਰਿਪੋਰਟ ਅਨੁਸਾਰ ਲਹਿਰਾਗਾਗਾ ਦੇ ਉਪ ਪੁਲੀਸ ਕਪਤਾਨ ਰੌਸ਼ਨ ਲਾਲ ਸਣੇ 24 ਪੁਲੀਸ ਕਰਮਚਾਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਦੋਂਕਿ ਥਾਣਾ ਅਤੇ ਸਿਟੀ ਦੇ ਦੋਨੇ ਐੱਸਐੱਚਓ ਪਹਿਲਾਂ ਹੀ ਕਰੋਨਾ ਪੀੜਤ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਕਰਮਚਾਰੀ ਵੀਰਪਾਲ ਕੌਰ, ਰਮਨਦੀਪ ਕੌਰ, ਸਾਹਿਬ ਸਿੰਘ, ਏਐੱਸਆਈ ਸੁੱਖਾ ਸਿੰਘ, ਹਰਬੰਸ ਸਿੰਘ, ਰਾਮੇਸ਼ਵਰ ਸਿੰਘ, ਕੇਵਲ ਸਿੰਘ, ਬੰਤ ਸਿੰਘ, ਸੋਨੀ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ, ਰਾਮਮੇਹਰ ਸਿੰਘ, ਮੇਜਰ ਸਿੰਘ, ਹਰਫੂਲ ਚੰਦ, ਓਮ ਪ੍ਰਕਾਸ਼, ਬੰਤਾ ਸਿੰਘ, ਸਤਗੁਰ ਸਿੰਘ, ਨਿਸ਼ਾਨ ਸਿੰਘ, ਜਗਸੀਰ ਸਿੰਘ, ਮੇਜਰ ਸਿੰਘ, ਹਰਪਾਲ ਸਿੰਘ ਰਮਨਦੀਪ ਸਿੰਘ ਆਦਿ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਐੱਸਐੱਚਓ ਦੇ ਕਰੋਨਾ ਪਾਜ਼ੇਟਿਵ ਆਉਣ ਮਗਰੋਂ 104 ਪੁਲੀਸ ਕਰਮਚਾਰੀਆਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਗਏ ਸਨ। ਲਹਿਰਾਗਾਗਾ ਬਾਰੇ ਆਈ ਦੂਜੀ ਲਿਸਟ ’ਚ 7 ਸ਼ਹਿਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ’ਚ ਸੱਤ ਕਰਤਾਰ ਸਿੰਘ, ਰਾਕੇਸ਼ ਕੁਮਾਰ, ਮੌਹਨ ਲਾਲ ਗਰਗ, ਕਿਰਨਾ ਰਾਣੀ, ਪਵਨ ਕੁਮਾਰ, ਸੁਖਵਿੰਦਰ ਕੌਰ ਤੇ ਕੇਵਲ ਸਿੰਘ ਸ਼ਾਮਲ ਹਨ।