ਖੇਤਰੀ ਪ੍ਰਤੀਨਿਧ
ਪਟਿਆਲਾ, 16 ਫਰਵਰੀ
ਕੋਵਿਡ ਟੀਕਾਕਰਨ ਮੁਹਿੰਮ ਦੌਰਾਨ ਅੱਜ 191 ਸਿਹਤ ਸਟਾਫ ਅਤੇ ਫਰੰਟਲਾਈਨ ਵਰਕਰਾਂ ਵੱਲੋ ਕੋਵਿਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ। ਅੱਜ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਡੀ.ਆਈ.ਜੀ ( ਲਾਅ ਐਂਡ ਆਰਡਰ) ਗੁਰਪ੍ਰੀਤ ਸਿੰਘ ਗਿੱਲ ਵੱਲੋ ਵੀ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ। ਸਿਵਲ ਸਰਜਨ ਡਾ ਸਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਜਿਲ੍ਹੇ ਦੇ 7 ਸਰਕਾਰੀ ਹਸਪਤਾਲਾਂ ਵਿੱਚ 18 ਸਿਹਤ ਸਟਾਫ ਅਤੇ 134 ਫਰੰਟ ਲਾਈਨ ਵਰਕਰਾਂ ਨੂੰ ਕੋਵੀਸ਼ੀਲਡ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ । ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਕੋਵੀਸੀਲਡ ਵੈਕਸੀਨ ਦੀ ਦੂਜੀ ਡੋਜ ਲਗਵਾਉਣ ਵਾਲਿਆਂ ਵਿੱਚ ਸਿਵਲ ਸਰਜਨ ਡਾ ਸਤਿੰਦਰ ਸਿੰਘ ਸਮੇਤ ਨਾਮੀ ਡਾਕਟਰ ਡਾ. ਵਿਕਾਸ ਗੋਇਲ, ਡਾ. ਕੇ.ਐਲ. ਬਾਤਿਸ਼, ਡਾ. ਐਮ. ਕੇ.ਬਾਤਿਸ਼, ਡਾ. ਸੁਧੀਰ ਸੇਠੀ, ਡਾ. ਡੀ. ਪੀ. ਸਿੰਘ, ਡਾ. ਹਰਮਿੰਦਰ ਸਿੰਘ, ਡਾ. ਜਨਕ ਰਾਜ ਅਰੋੜਾ, ਡਾ. ਬੀ.ਐਸ.ਸਿੱਧੂ, ਡਾ.ਅਰੁਣ ਬਾਂਸਲ, ਡਾ. ਹਰਬੰਸ ਲਾਲ ਬਾਂਸਲ , ਡਾ. ਐਸ. ਪੀ. ਐਸ ਨਰੂਲਾ ਆਦਿ ਦੇ ਨਾਮ ਵੀ ਸ਼ਾਮਲ ਹਨ।