ਪਟਿਆਲਾ: ਕੌਮਾਂਤਰੀ ਔਰਤ ਦਿਹਾੜੇ ਸਬੰਧੀ ਚਿੱਤਰਕਾਰ ਕੰਵਲ ਧਾਲੀਵਾਲ ਨਾਲ ਵਿਸ਼ੇਸ਼ ਸੰਵਾਦ ਰਚਾਇਆ ਗਿਆ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ। ਸੰਵਾਦ ਦੌਰਾਨ ਉਨ੍ਹਾਂ ਵੱਲੋਂ ਵੀ ਕੰਵਲ ਧਾਲੀਵਾਲ ਤੋਂ ਕੁੱਝ ਸਵਾਲ ਪੁੱਛੇ ਗਏ। ਕੰਵਲ ਧਾਲੀਵਾਲ ਔਰਤਾਂ ਅਤੇ ਇਤਿਹਾਸ ਦੇ ਹੋਰਨਾਂ ਅਣਗੌਲ਼ੇ ਪਾਤਰਾਂ ਨੂੰ ਆਪਣੀ ਚਿੱਤਰਕਾਰੀ ਜ਼ਰੀਏ ਕੈਨਵਸ ਉੱਤੇ ਪੇਸ਼ ਕਰਦੇ ਹਨ। ਇਸ ਪ੍ਰੋਗਰਾਮ ਵਿੱਚ ਜਿੱਥੇ ਕੰਵਲ ਧਾਲੀਵਾਲ ਵੱਲੋਂ ਆਪਣੀਆਂ ਤਸਵੀਰਾਂ ਦੀ ਇੱਕ ਲੜੀ ‘ਬਹਾਦਰ ਲੋਕ’ ਨਾਮ ਹੇਠ ਪ੍ਰਦਰਸ਼ਿਤ ਕਰਦਿਆਂ ਉਨ੍ਹਾਂ ਵਿਚਲੇ ਪਾਤਰਾਂ ਬਾਰੇ ਵਖਿਆਨ ਦਿੱਤਾ ਗਿਆ। ਇਸ ਮੌਕੇ ਈ.ਐੱਮ.ਆਰ. ਸੀ. ਦੇ ਨਿਰਦੇਸ਼ਕ ਦਲਜੀਤ ਅਮੀ ਵੀ ਮੌਜੂਦ ਸਨ। -ਖੇਤਰੀ ਪ੍ਰਤੀਨਿਧ