ਪੱਤਰ ਪ੍ਰੇਰਕ
ਪਾਤੜਾਂ, 20 ਜੂਨ
ਸ਼ੁਤਰਾਣਾ ਪੁਲੀਸ ਨੇ ਪਿੰਡ ਦੇ ਇਕ ਵਿਅਕਤੀ ਨੂੰ ਸ਼ਰਾਬ ਕੱਢਣ ਲਈ ਲਗਾਈ ਭੱਠੀ ਅਤੇ ਤਿਆਰ ਕੀਤੀ ਸ਼ਰਾਬ ਸਮੇਤ ਫੜਿਆ ਹੈ।
ਥਾਣਾ ਮੁਖੀ ਸੁਤਰਾਣਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਕਿ ਗੋਲਡੀ ਵਾਸੀ ਤੁਗੋਪੱਤੀ, ਪਿੰਡ ਸ਼ੁਤਰਾਣਾ ਨਾਜਾਇਜ਼ ਸ਼ਰਾਬ ਕੱਢਕੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਹੁਣ ਵੀ ਸ਼ਰਾਬ ਕੱਢ ਰਿਹਾ ਹੈ। ਨਿਰਮਲ ਸਿੰਘ ਨੇ ਸਮੇਤ ਪੁਲੀਸ ਪਾਰਟੀ ਰੇਡ ਕਰਕੇ ਗੋਲਡੀ ਨੂੰ ਚੱਲਦੀ ਭੱਠੀ ਤੇ ਤਿੰਨ ਬੋਤਲਾਂ ਸ਼ਰਾਬ ਸਮੇਤ ਗ੍ਰਿਫਤਾਰ ਕੀਤੇ ਉਕਤ ਵਿਅਕਤੀ ਪਾਸੋਂ 50 ਲਿਟਰ ਲਾਹਣ ਬਰਾਮਦ ਕੀਤੀ ਹੈ।