ਸਮਾਣਾ: ਸੀਆਈਏ ਸਟਾਫ ਨੇ 26 ਕਿਲੋ ਭੁੱਕੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਏਐੱਸਆਈ ਮਾਲਵਿੰਦਰ ਸਿੰਘ ਸੋਮਵਾਰ ਰਾਤ ਨੂੰ ਜਦੋਂ ਪੁਲੀਸ ਪਾਰਟੀ ਨਾਲ ਘੱਗਾ ਰੋਡ ’ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਢਾਬੇ ’ਤੇ ਖੜ੍ਹੇ ਕੈਂਟਰ ਦੀ ਤਲਾਸ਼ੀ ਲਈ। ਕੈਂਟਰ ਵਿੱਚੋਂ ਛੱਬੀ ਕਿੱਲੋ ਭੁੱਕੀ ਬਰਾਮਦ ਹੋਈ। ਪੁਲੀਸ ਨੇ ਕੈਂਟਰ ਚਾਲਕ ਰਾਮ ਸਰੂਪ ਵਾਸੀ ਸਮਾਣਾ ਨੂੰ ਮੌਕੇ ’ਤੇ ਕਾਬੂ ਕਰ ਕੇ ਉਸ ਖ਼ਿਲਾਫ਼ ਨਸ਼ਾ ਵਿਰੋਧੀ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਇਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। -ਪੱਤਰ ਪ੍ਰੇਰਕ