ਰਾਜਪੁਰਾ: ਹਲਕਾ ਰਾਜਪੁਰਾ ਵਿੱਚ ਕਾਂਗਰਸ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਪਾਰਟੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਕਾਂਗਰਸ ਦੇ ਹਲਕਾ ਮੀਤ ਪ੍ਰਧਾਨ ਅਮਰਜੀਤ ਸ਼ਰਮਾ ਸਮੇਤ ਕਾਂਗਰਸੀ ਵਰਕਰ ਅਨੂ ਮਹਿਤਾ, ਮਨਜੀਤ ਸਿੰਘ, ਰਾਜ ਕੁਮਾਰ, ਲਾਭ ਰਾਮ, ਕਾਲਾ ਰਾਮ, ਸੰਜੇ, ਪਾਲਾ ਰਾਮ, ਦਵਿੰਦਰ ਸਿੰਘ ਅਤੇ ਧਰਮਪਾਲ ਨੇ ਸਾਥੀਆਂ ਸਮੇਤ ਆਮ ਆਦਮੀ ਦਾ ਪਲਾ ਫੜ ਲਿਆ। ‘ਆਪ’ ਉਮੀਦਵਾਰ ਨੀਨਾ ਮਿੱਤਲ ਨੇ ਸ਼ਾਮਲ ਹੋਏ ਵਿਅਕਤੀਆਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਸ੍ਰੀ ਸ਼ਰਮਾ ਅਤੇ ਹੋਰਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨਾਲ ਕੰਮ ਕਰ ਕੇ ਨਿਰਾਸ਼ਾ ਹੀ ਪੱਲੇ ਪਈ ਹੈ। -ਨਿੱਜੀ ਪੱਤਰ ਪ੍ਰੇਰਕ