ਗੁਰਨਾਮ ਸਿੰਘ ਚੌਹਾਨ
ਪਾਤੜਾਂ, 24 ਦਸੰਬਰ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਵਿਕਾਸ ਕਾਰਜਾਂ ਦੀ ਲੜੀ ਤਹਿਤ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਹਲਕੇ ਦੇ ਪਿੰਡਾਂ ਵਿੱਚ ਅੱਧੀ ਦਰਜਨ ਦੇ ਕਰੀਬ ਨੀਂਹ ਪੱਥਰ ਰੱਖ ਕੇ ਵਿਕਾਸ ਕੰਮਾਂ ਦੀ ਲੜੀ ਨੂੰ ਅੱਗੇ ਤੋਰਿਆ ਹੈ। ਇਸ ਦੌਰਾਨ ਉਨ੍ਹਾਂ ਪਿੰਡ ਹਰਿਆਊ ਕਲਾਂ, ਬਹਿਰ ਸਾਹਿਬ ਅਤੇ ਮਤੋਲੀ ਵਿੱਚ ਨਵੀਆਂ ਬਣਨ ਵਾਲੀਆਂ ਸੜਕਾਂ, ਮਤੋਲੀ ਵਿੱਚ 66 ਕੇਵੀ ਬਿਜਲੀ ਗਰਿੱਡ, ਗਲੋਲੀ ਅਤੇ ਸ਼ੇਰਗੜ੍ਹ ਵਿੱਚ ਸਕੂਲਾਂ ਨੂੰ ਅਪਗਰੇਡ ਕਰਨ ਅਤੇ ਗਲੌਲੀ ਵਿੱਚ 40 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ। ਇਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ ਹੈ।
ਘਨੌਰ (ਬਹਾਦਰ ਸਿੰਘ ਮਰਦਾਂਪੁਰ): ਹਲਕਾ ਘਨੌਰ ਦੇ ਪਿੰਡ ਖਾਨਪੁਰ ਗੰਡਿਆ, ਅਲਾਲਮਾਜਰਾ, ਮਹਿਮੂਦਪੁਰ, ਖੈਰਪੁਰ ਜੱਟਾਂ ਅਤੇ ਮਹਿਮਾ ਵਿੱਚ ਸਰਪੰਚ ਜਸਪਾਲ ਸਿੰਘ, ਚਰਨਜੀਤ ਸਿੰਘ ਜੋਤੀ, ਦੀਦਾਰ ਸਿੰਘ ਖੇੜੀ ਗੰਡਿਆ ਅਤੇ ਮਨਜੀਤ ਸਿੰਘ ਦੀ ਸਾਂਝੀ ਅਗਵਾਈ ਵਿੱਚ ਸਮਾਰੋਹ ਕਰਵਾਏ ਗਏ।
ਇਸ ਮੌਕੇ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਉਪਰੋਕਤ ਪਿੰਡਾਂ ਵਿੱਚ 1. 35 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਪੈਲੇਸ, ਨਹਿਰੀ ਰਸਤੇ, ਸਕੂਲ ਦੀ ਚਾਰ ਦੀਵਾਰੀ, ਕਮਿਊਨਿਟੀ ਹਾਲ, ਧਰਮਸ਼ਾਲਾ ਸਮੇਤ ਮੁਕੰਮਲ ਹੋਏ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।