ਪੱਤਰ ਪ੍ਰੇਰਕ
ਰਾਜਪੁਰਾ, 4 ਦਸੰਬਰ
ਇਥੇ ਸਿਮਰਨਜੀਤ ਸਿੰਘ ਚੰਦੂਮਾਜਰਾ ਅੱਜ ਰਾਜਪੁਰਾ ਤੇ ਘਨੌਰ ਹਲਕਿਆਂ ਵਿੱਚ ਪਹੁੰਚੇ ਅਤੇ ਨੌਜਵਾਨਾਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਹਲਕਾ ਰਾਜਪੁਰਾ ਅਤੇ ਘਨੌਰ ਦੇ ਲੋਕ ਇਸ ਵਾਰ ਲੁੱਟ-ਖਸੁੱਟ ਕਰਨ ਵਾਲਿਆਂ ਅਤੇ ਨਸ਼ਿਆਂ ਦੀ ਤਸਕਰੀ ਕਰਨ ਦਾ ਵਾਲਿਆਂ ਨੂੰ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਕਿ ਇਹ ਉਹ ਹਲਕੇ ਹਨ ਜਿਥੇ ਵਾਅਦਾ ਤਾਂ ਕਾਂਗਰਸ ਨੇ ਰੁਜ਼ਗਾਰ ਦੇਣ ਦਾ ਕੀਤਾ ਪਰ ਜਦੋਂ ਵਾਰੀ ਆਈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੀ ਥਾਂ ਨਸ਼ੇ ਦਿੱਤੇ। ਅੱਜ ਹਲਾਤ ਇਹ ਹਨ ਕਿ ਨਕਲੀ ਸ਼ਰਾਬ ਵੇਚਣ ਅਤੇ ਤਿਆਰ ਕਰਨ ਦਾ ਇਲਜਾਮ ਵੀ ਇੱਕ-ਦੂਜੇ ’ਤੇ ਖ਼ੁਦ ਹੀ ਲਗਾ ਰਹੇ ਹਨ। ਹਲਕਾ ਰਾਜਪੁਰਾ ਤੋਂ ਅਕਾਲੀ- ਬਸਪਾ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਕਥਿਤ ਪੁਲੀਸ ਦੀ ਸ਼ਹਿ ’ਤੇ ਨਸ਼ੇ ਵਿਕਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਹਲਕੇ ਵਿਚ ਨਸ਼ਾ ਤਸਕਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ। ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਹੈ। ਇਸ ਮੌਕੇ ਨਰਦੇਵ ਆਕੜੀ, ਅਬਰਿੰਦਰ ਕੰਗ, ਸਿਮਰਨਜੀਤ ਸਿੰਘ ਬਿੱਲਾ, ਅਰਪਣ ਬਰਾੜ, ਬਿਕਰਮਜੀਤ ਸਿੰਘ, ਕਰਨਬੀਰ ਸਿੰਘ ਕੰਗ ਆਦਿ ਹਾਜ਼ਰ ਸਨ।