ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੀ ਨਿਖੇਧੀ

ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੀ ਨਿਖੇਧੀ

ਖੇਤਰੀ ਪ੍ਰਤੀਨਿਧ

ਪਟਿਆਲਾ, 20 ਜੂਨ

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕੈਪਟਨ ਸਰਕਾਰ ਵੱਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਮਾਮਲੇ ਨੂੰ ਪੰਜਾਬ ਕੈਬਨਿਟ ਦਾ ਸਭ ਤੋਂ ਨਿੰਦਣਯੋਗ ਫੈਸਲਾ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਰਾਜਨੀਤਕ ਪਰਿਵਾਰਾਂ ਦੇ ਫਰਜ਼ੰਦਾਂ ਨੂੰ ਰੁਜ਼ਗਾਰ ਇਸ ਤਰ੍ਹਾਂ ਪਰੋਸ ਕੇ ਦੇਣ ਨਾਲ ਆਮ ਵਰਗ ਵਿਚ ਨਿਰਾਸ਼ਾ ਹੈ। ਉਨ੍ਹਾਂ ਕਿਹਾ ਕਿ ਅਤਿ ਮਸ਼ੱਕਤ ਤੇ ਜ਼ੋਖਮਾਂ ਨਾਲ ਵਿੱਦਿਆ ਪ੍ਰਾਪਤ ਕਰਕੇ, ਸਹੀ ਰੁਜ਼ਗਾਰ ਦੇ ਸਮਰੱਥ ਹੋਣ ਦੇ ਬਾਵਜੂਦ, ਅੱਜ ਲੱਖਾਂ ਬੇਰੁਜ਼ਗਾਰ ਨੌਜਵਾਨ ਬੱਚੇ, ਲਾਹੇਵੰਦ ਰੁਜ਼ਗਾਰ ਦੀ ਤਲਾਸ਼ ਵਿੱਚ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਬੀਰਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਇਹ ਦੋਵੇਂ ਨੌਜਵਾਨ ਅਰਜਨ ਬਾਜਵਾ ਅਤੇ ਭੀਸ਼ਮ ਪਾਂਡੇ ਪੰਜਾਬ ਦੇ ਅਧੀਨ ਸੇਵਾਵਾਂ ਚੋਣ ਬੋਰਡ ਦੇ ਕਿਸੇ ਵੀ ਲਿਖਤੀ ਇਮਤਿਹਾਨ ਵਿੱਚੋਂ ਪਾਸ ਹੋਣ ਦੀ ਯੋਗਤਾ ਨਹੀਂ ਰੱਖਦੇ, ਸ਼ਾਇਦ ਇਸੇ ਕਾਰਨ ਹੀ ਇਨ੍ਹਾਂ ਦੇ ਬਾਰਸੂਖ ਮਾਪਿਆਂ ਨੇ ਇਨ੍ਹਾਂ ਦੇ ਦਾਦਿਆਂ ਦੇ ਕਤਲ ਤੋਂ 34 ਸਾਲਾਂ ਬਾਅਦ ਪੰਜਾਬ ਦੇ ਮੰਤਰੀ ਮੰਡਲ ਪਾਸੋਂ ਇਨ੍ਹਾਂ ਨੂੰ ਤਰਸ ਦੇ ਅਧਾਰ ’ਤੇ ਤਰਜੀਹੀ ਰੁਜ਼ਗਾਰ ਦੇਣ ਦਾ ਫੈਸਲਾ ਕਰਵਾ ਲਿਆ ਹੈ। ਸਭ ਤੋਂ ਅਜੀਬ ਗੱਲ ਤਾਂ ਇਹ ਹੈ ਕਿ ਤਰਸ ਦੀ ਪਾਤਰਤਾ ਦਾ ਖਿਆਲ ਇਨ੍ਹਾਂ ਪਰਿਵਾਰਾਂ ਨੂੰ 34 ਸਾਲ ਬੀਤਣ ਮਗਰੋਂ ਆਇਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All