ਪੱਤਰ ਪ੍ਰੇਰਕ
ਘਨੌਰ, 21 ਅਕਤੂਬਰ
ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਾਬਕਾ ਸੂਬਾਈ ਜਨਰਲ ਸਕੱਤਰ ਕਾਮਰੇਡ ਕੇ. ਸੀ ਸ਼ਰਮਾ ਦਾ ਬੀਤੇ ਕੱਲ੍ਹ ਆਸਟਰੇਲੀਆ ਵਿੱਚ ਦੇਹਾਂਤ ਹੋ ਗਿਆ। ਘਨੌਰ ਦੇ ਪਿੰਡ ਕਪੂਰੀ (ਮੋਰਚੇ ਵਾਲੀ) ਦੇ ਜੰਮਪਲ ਕਾਮਰੇਡ ਕੇ.ਸੀ ਸ਼ਰਮਾ ਕੁਝ ਸਮਾਂ ਪਹਿਲਾਂ ਆਸਟਰੇਲੀਆ ਆਪਣੇ ਪੁੱਤਰ ਕੋਲ ਗਏ ਹੋਏ ਸਨ। ਕਾਂਮਰੇਡ ਸ਼ਰਮਾ ਖੱਬੀ ਲਹਿਰ ਖਾਸ ਤੌਰ ’ਤੇ ਸੀ.ਪੀ.ਆਈ. (ਐਮ) ਦੀ ਵਿਚਾਰਧਾਰਾ ਨਾਲ ਵਿਦਿਆਰਥੀ ਸਮੇਂ ਤੋਂ ਹੀ ਜੁੜੇ ਹੋਏ ਸਨ। ਉਹ ਸੀ.ਪੀ.ਆਈ.(ਐਮ) ਵਿੱਚ ਪਾਰਟੀ ਮੈਂਬਰਾਂ ਦੀ ਸਕੂਲਿੰਗ ਕਰਦੇ ਰਹੇ ਅਤੇ ਰਾਜਪੁਰਾ ਤਹਿਸੀਲ ਕਮੇਟੀ ਦੇ ਸਕੱਤਰ ਵੀ ਰਹੇ। ਉਨ੍ਹਾਂ ਦੇ ਦੇਹਾਂਤ ’ਤੇ ਸੀ.ਪੀ.ਆਈ.(ਐੱਮ) ਦੇ ਸੂਬਾ ਸਕੱਤਰੇਤ ਮੈਂਬਰ ਗੁਰਦਰਸ਼ਨ ਸਿੰਘ ਖਾਸਪੁਰ, ਜ਼ਿਲ੍ਹਾ ਸਕੱਤਰ ਧਰਮਪਾਲ ਸਿੰਘ ਸੀਲ ਤੇ ਖੇਤ ਮਜ਼ਦੂਰ ਆਗੂ ਡਾ. ਵਿਜੇਪਾਲ ਘਨੌਰ ਸਮੇਤ ਹੋਰਾਂ ਨੇ ਪਰਿਵਾਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।