ਪੱਤਰ ਪ੍ਰੇਰਕ
ਦੇਵੀਗੜ੍ਹ, 21 ਅਗਸਤ
ਸਰਕਲ ਬਲਬੇੜ੍ਹਾ ਦੇ ਕੰਬਾਈਨ ਮਾਲਕਾਂ ਵੱਲੋਂ ਕੰਬਾਈਨ ਖੇਤਰ ਨਾਲ ਸਬੰਧਤ ਵਿਅਕਤੀਆਂ ਦੀ ਭਲਾਈ ਲਈ ਸਥਾਨਕ ਧੀਮਾਨ ਵਰਕਸ਼ਾਪ ਵਿੱਚ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਕੰਬਾਈਨ ਮਾਲਕਾਂ ਦੇ ਮਸਲਿਆਂ ਬਾਰੇ ਵਿਸ਼ੇਸ਼ ਚਰਚਾ ਕਰਨ ਤੋਂ ਬਾਅਦ ਮਾਲਵਾ ਕੰਬਾਈਨ ਐਸ਼ੋਸੀਏਸ਼ਨ ਦੀ 21 ਮੈਂਬਰੀ ਕਮੇਟੀ ਬਣਾਈ। ਇਸ ਮੌਕੇ ਬੱਬਲੀ ਧੀਮਾਨ ਪ੍ਰਧਾਨ, ਅੰਗਰੇਜ ਸਿੰਘ ਮੀਤ ਪ੍ਰਧਾਨ, ਮਦਨ ਲਾਲ ਬਲਬੇੜ੍ਹਾ ਖਜ਼ਾਨਚੀ, ਹਰਜਿੰਦਰ ਸਿੰਘ ਨੌਗਾਵਾਂ ਸਕੱਤਰ, ਦੇਵ ਸਿੰਘ ਪ੍ਰੈੱਸ ਸਕੱਤਰ, ਜਸਵਿੰਦਰ ਸਿੰਘ ਜਾਫਰਪੁਰ ਜਨਰਲ ਸਕੱਤਰ ਅਤੇ ਮੈਂਬਰ ਕੁਲਦੀਪ ਸਿੰਘ ਰੋਡਾ ਜਾਫਰਪੁਰ, ਧਰਮਪਾਲ ਸਿੰਘ ਜਾਫਰਪੁਰ, ਸੁਰਜੀਤ ਸਿੰਘ ਚੁਰਾਸੋ, ਗੁਰਵਿੰਦਰ ਸਿੰਘ ਪੰਜੋਲਾ, ਜਸਵੰਤ ਸਿੰਘ ਬਲਬੇੜ੍ਹਾ, ਰਘਵੀਰ ਸਿੰਘ ਕਰਤਾਰਪੁਰ, ਹਰਮੋਹਨ ਸਿੰਘ ਦੇਵੀਨਗਰ, ਹਰਦੀਪ ਸਿੰਘ ਜਾਫਰਪੁਰ ਆਦਿ ਦੀ ਚੋਣ ਕੀਤੀ ਗਈ। ਪ੍ਰਧਾਨ ਬੱਬਲੀ ਧੀਮਾਨ ਨੇ ਦੱਸਿਆ ਕਿ ਮਾਲਵਾ ਕੰਬਾਈਨ ਐਸ਼ੋਸੀਏਸ਼ਨ ਯੂਨੀਅਨ ਵੱਲੋਂ ਐਸ਼ੋਸੀਏਸ਼ਨ ਦੇ ਮੈਂਬਰਾਂ ਦਾ ਕੁਦਰਤੀ ਆਫਤ ਤੇ ਹੋਰ ਮਸਲਿਆਂ ’ਤੇ ਪੂਰਾ ਸਾਥ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕੰਬਾਈਨ ਮਾਲਕਾਂ ਨੂੰ ਅਪੀਲ ਕੀਤੀ ਕਿ ਇਹ ਐਸੋਸੀਏਸ਼ਨ ਸਿਰਫ ਭਲਾਈ ਦੇ ਕੰਮਾਂ ਲਈ ਬਣਾਈ ਗਈ ਹੈ।