ਖੇਤਰੀ ਪ੍ਰਤੀਨਿਧ
ਪਟਿਆਲਾ, 22 ਅਪਰੈਲ
ਡਾਇਰੈਕਟਰ ਰੱਖਿਆ ਸੇਵਾਵਾਂ-ਕਮ-ਸਕੱਤਰ ਰਾਜ ਸੈਨਿਕ ਬੋਰਡ ਪੰਜਾਬ ਵੱਲੋਂ ਕਰਨਲ ਨੁਪਿੰਦਰ ਸਿੰਘ ਸਿੱਧੂ (ਸੇਵਾਮੁਕਤ) ਨੂੰ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਦਾ ਮੀਤ ਪ੍ਰਧਾਨ ਨਾਮਜ਼ਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬੋਰਡ ਦੇ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣਗੇ। ਇਹ ਜਾਣਕਾਰੀ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਸੈਨਿਕ ਬੋਰਡ ਪਟਿਆਲਾ ਲੈਫ. ਕਰਨਲ ਐੱਮ.ਐੱਸ. ਰੰਧਾਵਾ (ਸੇਵਾਮੁਕਤ) ਨੇ ਦਿੱਤੀ। ਉਨ੍ਹਾਂ ਇਹ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਵਿੱਚ ਪ੍ਰੀ ਰਿਕਰੂਟਮੈਂਟ ਸਿਖਲਾਈ ਕੋਰਸ ਲਗਾਤਾਰ ਚਲਾਏ ਜਾਂਦੇ ਹਨ। ਜਿਸ ਦੁਆਰਾ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਦੇ ਬੱਚਿਆਂ ਤੇ ਹੋਰ ਬੱਚਿਆਂ ਨੂੰ ਫ਼ੌਜ, ਬੀ.ਐੱਸ.ਐੱਫ, ਸੀ.ਆਰ.ਪੀ.ਐੱਫ ਅਤੇ ਪੁਲੀਸ ਆਦਿ ’ਚ ਭਰਤੀ ਹੋਣ ’ਚ ਕਾਫ਼ੀ ਸਹਾਇਤਾ ਮਿਲਦੀ ਹੈ। ਇਸ ਦੇ ਨਾਲ ਹੀ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਵੀ ਚਲਾਇਆ ਜਾਂਦਾ ਹੈ।