ਪੱਤਰ ਪ੍ਰੇਰਕ
ਰਾਜਪੁਰਾ, 21 ਜੂਨ
ਇੱਥੇ ਕਾਲਕਾ ਰੋਡ ਵਾਲੇ ਰੇਲਵੇ ਓਵਰਬ੍ਰਿਜ ’ਤੇ ਅੱਜ ਵਾਪਰੇ ਸੜਕ ਹਾਦਸੇ ਵਿੱਚ ਬੋਲੈਰੋ ਪਿੱਕਅੱਪ ਗੱਡੀ ਦੇ ਚਾਲਕ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਤੜਕੇ ਗੰਬੂਜ਼ੀਆ ਮੱਛੀਆਂ ਦੇ ਡੱਬਿਆਂ ਨਾਲ ਭਰੀ ਬੋਲੈਰੋ ਪਿੱਕਅੱਪ ਗੱਡੀ ਮੁਹਾਲੀ ਤੋਂ ਮਲੋਟ ਜਾ ਰਹੀ ਸੀ। ਕਾਲਕਾ ਰੋਡ ਵਾਲੇ ਓਵਰਬ੍ਰਿਜ ਨੂੰ ਪਾਰ ਕਰਨ ਸਮੇਂ ਲੋਹੇ ਦੇ ਗਾਡਰਾਂ ਨਾਲ ਟਕਰਾ ਗਈ। ਇਸ ਕਾਰਨ ਬੋਲੈਰੋ ਚਾਲਕ ਰਾਜਪਾਲ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜਸਪ੍ਰੀਤ ਸਿੰਘ ਵਾਸੀ ਮਲੋਟ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।