ਪਟਿਆਲਾ: ਖ਼ਾਲਸਾ ਕਾਲਜ ਪਟਿਆਲਾ ਦੇ ਸੈਸ਼ਨ 2019-20 ਦਾ ਤ੍ਰੈ-ਭਾਸ਼ਾਈ ਕਾਲਜ ਮੈਗਜ਼ੀਨ ‘ਨਵੀਆਂ ਪੈੜਾਂ’ ਨੂੰ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਵੱਲੋਂ ਲੋਕ ਅਰਪਣ ਕੀਤਾ ਗਿਆ। ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਹਰਵਿੰਦਰ ਕੌਰ ਅਤੇ ਉਪ ਸੰਪਾਦਕ ਡਾ. ਜੀਵੰਤ ਕੌਰ ਹਨ। ਮੈਗਜ਼ੀਨ ਦੇ ਵੱਖ-ਵੱਖ ਵਿਭਾਗੀ ਸੈਕਸ਼ਨਾਂ ਦੇ ਅਧਿਆਪਕ ਸੰਪਾਦਕ-ਹਿੰਦੀ ਦੇ ਡਾ. ਹਰਵਿੰਦਰ ਕੌਰ, ਸਾਇੰਸ ਸੈਕਸ਼ਨ ਦੇ ਡਾ. ਨਿਪੁੰਨਜੋਤ ਕੌਰ, ਅੰਗਰੇਜ਼ੀ ਸੈਕਸ਼ਨ ਦੇ ਡਾ. ਨਵਦੀਪ ਕੌਰ, ਕਾਮਰਸ ਅਤੇ ਮੈਨੇਜਮੈਂਟ ਸੈਕਸ਼ਨ ਦੇ ਡਾ. ਕੋਮਲਦੀਪ ਕੌਰ, ਪੰਜਾਬੀ ਸੈਕਸ਼ਨ ਦੇ ਡਾ. ਸਰਬਜੀਤ ਸਿੰਘ, ਐਗਰੀਕਲਚਰ ਸੈਕਸ਼ਨ ਦੇ ਡਾ. ਇਮਤਿਆਜ਼ਾ ਖ਼ਾਨ ਅਤੇ ਕੰਪਿਊਟਰ ਸੈਕਸ਼ਨ ਦੇ ਡਾ. ਸਤਵੀਰ ਕੌਰ ਹਨ। ਡਾ. ਉੱਭਾ ਨੇ ਕਿਹਾ ਕਿ ਮੈਗਜ਼ੀਨ ਕੱਢਣ ਦਾ ਮੁੱਖ ਮਕਸਦ ਵਿਦਿਆਰਥੀਆਂ ਅੰਦਰ ਸਾਹਿਤ ਪ੍ਰਤੀ ਰੁਚੀ ਪੈਦਾ ਕਰਨਾ ਹੈ।
-ਨਿੱਜੀ ਪੱਤਰ ਪ੍ਰੇਰਕ