ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਨਵੰਬਰ
ਗੌਰਮਿੰਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੇ ਈਕੋ ਕਲੱਬ, ਸਵੱਛਤਾ ਕਲੱਬ, ਐੱਨਐੱਸਐੱਸ ਯੂਨਿਟ ਵਲੋਂ ਨਗਰ ਨਿਗਮ ਪਟਿਆਲਾ ਅਤੇ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸ਼ਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ ਦੇ ਸਹਿਯੋਗ ਨਾਲ ਸਵੱਛ ਭਾਰਤ ਮੁਹਿੰਮ ਤਹਿਤ ਸਵੱਛਤਾ ਰੈਲੀ ਅਤੇ ਸਫ਼ਾਈ ਮੁਹਿੰਮ ਪ੍ਰਿੰਸੀਪਲ ਡਾ. ਪ੍ਰੋਫੈਸਰ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਨਗਰ ਨਿਗਮ ਦੇ ਕਮਿਸ਼ਨਰ ਆਦਿੱਤਿਆ ਉੱਪਲ ਆਈਏਐੱਸ ਨੇ ਵੀ ਅਧਿਕਾਰੀਆਂ ਅਤੇ ਵਿਦਿਆਰਥੀਆਂ ਸਣੇ ਖੁਦ ਵੀ ਕੂੜਾ ਕਰਕਟ ਇਕੱਠਾ ਕਰਦਿਆਂ ਇਸ ਸਫ਼ਾਈ ਮੁਹਿੰਮ ’ਚ ਹਿੱਸਾ ਲਿਆ। ਇਸ ਦੌਰਾਨ ਵਿਦਿਆਰਥੀਆਂ ਵਲੋਂ ਕਰੀਬ ਚਾਰ ਕਿਲੋਮੀਟਰ ਤੱਕ ਸੜਕਾਂ ਤੋਂ ਪਲਾਸਟਿਕ ਚੁੱਕਣ ਸਮੇਤ ਰਾਹਗੀਰਾਂ ਨੂੰ ਸਫ਼ਾਈ ਰੱਖਣ ਦਾ ਅਹਿਸਾਸ ਕਰਵਾਇਆ। ਸਵੱਛਤਾ ਮੁਹਿੰਮ ਦੇ ਬਰੈਂਡ ਅੰਬੈਸਡਰ ਐੱਚਐੱਸ ਲਾਂਬਾ ਦੀ ਪ੍ਰਧਾਨਗੀ ਹੇਠਲੇ ਇਸ ਸਵੱਛ ਭਾਰਤ ਮੁਹਿੰਮ ਵਿੱਚ ਰਾਜ ਯੁਵਾ ਪੁਰਸਕਾਰ ਜੇਤੂ ਪਰਮਿੰਦਰ ਭਲਵਾਨ ਅਤੇ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਸਮੇਤ ਕੁਝ ਹੋਰਾਂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨੇਟਰੀ ਇੰਸਪੈਕਟਰ ਇੰਦਰਜੀਤ ਸਿੰਘ, ਸੈਨੇਟਰੀ ਇੰਸਪੈਕਟਰ ਕੁਲਦੀਪ ਸਿੰਘ, ਸੈਨੇਟਰੀ ਇੰਸਪੈਕਟਰ ਮੋਹਿਤ ਜਿੰਦਲ, ਸੀਐੱਫ ਮਨਪ੍ਰੀਤ ਕੌਰ, ਸਟੇਟ ਐਵਾਰਡੀ ਰੁਪਿੰਦਰ ਕੌਰ, ਮਨਪ੍ਰੀਤ ਕੌਰ, ਉਪਕਾਰ ਸਿੰਘ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ, ਕਾਲਜ ਦੇ ਸਟਾਫ ਡਾ. ਦੀਪਿਕਾ ਰਾਜਪਾਲ ਸਵੱਛਤਾ ਇੰਚਾਰਜ, ਡਾ. ਹਰਦੀਪ ਸੈਣੀ ਐੱਨਐੱਸਐੱਸ ਇੰਚਾਰਜ ਆਦਿ ਨੇ ਵੀ ਸ਼ਿਰਕਤ ਕੀਤੀ।