ਘਨੌਰ: ਸਿਵਲ ਸਰਜਨ ਪਟਿਆਲਾ ਡਾ. ਰਾਜੂ ਧੀਰ ਵੱਲੋਂ ਅੱਜ ਕਮਿਊਨਿਟੀ ਸਿਹਤ ਕੇਂਦਰ ਘਨੌਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਐਪੀਡੋਮੋਲਜਿਸਟ ਡਾ. ਸਮਿਤ ਸਿੰਘ ਅਤੇ ਐੱਸਐੱਮਓ ਘਨੌਰ ਡਾ. ਕਿਰਨਜੋਤ ਕੌਰ ਵੀ ਮੌਜੂਦ ਸਨ। ਡਾ. ਰਾਜੂ ਨੇ ਕਮਿਊਨਿਟੀ ਸਿਹਤ ਕੇਂਦਰ ਦੇ ਦੌਰੇ ਦੌਰਾਨ ਹਸਪਤਾਲ ਦੀਆਂ ਦਵਾਈਆਂ ਤੇ ਹੋਰ ਸਾਮਾਨ ਦਾ ਰਿਕਾਰਡ ਚੈੱਕ ਕੀਤਾ। ਉਨ੍ਹਾਂ ਨੇ ਵਾਰਡਾਂ ਦਾ ਦੌਰਾ ਕਰਨ ਮੌਕੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਮਿਲ ਰਹੀਆਂ ਮੁਫ਼ਤ ਦਵਾਈਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿਵਲ ਸਰਜਨ ਵੱਲੋਂ ਸਿਹਤ ਕੇਂਦਰ ਘਨੌਰ ਵਿਖੇ ਚੱਲ ਰਹੇ ਬਿਲਡਿੰਗ ਦੇ ਚੱਲ ਰਹੇ ਨਵੀਨੀਕਰਨ ਜਾ ਨਿਰੀਖਣ ਕੀਤਾ। ਐਸਐਮਓ ਡਾ. ਕਿਰਨਜੋਤ ਕੌਰ ਨੇ ਹਸਪਤਾਲ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਆ ਰਹੀਆਂ ਦਿੱਕਤਾਂ ਬਾਰੇ ਸਿਵਲ ਸਰਜਨ ਨੂੰ ਜਾਣੂ ਕਰਵਾਇਆ। -ਪੱਤਰ ਪ੍ਰੇਰਕ