ਕਰੋਨਾਵਾਇਰਸ: ਚਾਰ ਮੌਤਾਂ, 58 ਨਵੇਂ ਕੇਸ

ਕਰੋਨਾਵਾਇਰਸ: ਚਾਰ ਮੌਤਾਂ, 58 ਨਵੇਂ ਕੇਸ

ਸਰਬਜੀਤ ਸਿੰਘ ਭੰਗੂ
ਪਟਿਆਲਾ, 3 ਦਸੰਬਰ

ਜ਼ਿਲ੍ਹੇ ਵਿੱਚ ਅੱਜ ਕਰੋਨਾਵਾਇਰਸ ਕਾਰਨ ਚਾਰ ਹੋਰ ਮੌਤਾਂ ਹੋ ਗਈਆਂ ਜਦੋਂਕਿ 58 ਨਵੇਂ ਕੇਸ ਸਾਹਮਣੇ ਆਏ। ਅੱਜ ਹੋਈਆਂ ਚਾਰ ਹੋਰ ਮੌਤਾਂ ਨਾਲ ਜ਼ਿਲ੍ਹੇ ਵਿੱਚ ਹੁਣ ਤੱਕ ਹੋਈਆਂ ਕੁੱਲ ਮੌਤਾਂ ਦੀ ਗਿਣਤੀ 436 ਹੋ ਗਈ ਹੈ। ਇਨ੍ਹਾਂ ਵਿਚੋਂ ਇੱਕ ਮ੍ਰਿਤਕ ਪਟਿਆਲਾ ਸ਼ਹਿਰ ਦੀ ਮਾਲਵਾ ਕਲੋਨੀ ਦਾ ਰਹਿਣ ਵਾਲਾ ਸੀ, ਦੂਜਾ ਪਿੰਡ ਸਨੌਲੀਆਂ ਕਲਾਂ ਦਾ ਰਹਿਣ ਵਾਲਾ, ਤੀਜੀ ਪਟਿਆਲਾ ਸ਼ਹਿਰ ਦੀ ਪ੍ਰਜਾਪਤੀ ਕਲੋਨੀ ਦੀ ਰਹਿਣ ਵਾਲੀ 60 ਸਾਲਾ ਔਰਤ ਸੀ ਜਦੋਂਕਿ ਚੌਥਾ ਨਿਊ ਲਾਲ ਬਾਗ ਕਲੋਨੀ ਦਾ ਵਸਨੀਕ ਸੀ। ਇਹ ਚਾਰੋਂ ਕਰੋਨਾ ਪਾਜ਼ੇਟਿਵ ਵੀ ਸਨ। ਇਸੇ ਦੌਰਾਨ ਅੱਜ ਜ਼ਿਲ੍ਹੇ ’ਚ ਕੋਵਿਡ-19 ਦੇ 58 ਹੋਰ ਪਾਜ਼ੇਟਿਵ ਕੇਸ ਸਾਹਮਣੇ ਆਏ। ਇਹ ਜਾਣਕਾਰੀ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All