ਮੁੱਖ ਮੰਤਰੀ ਵੱਲੋਂ 503 ਕਰੋੜ ਵਾਲੇ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ

ਮੁੱਖ ਮੰਤਰੀ ਵੱਲੋਂ 503 ਕਰੋੜ ਵਾਲੇ ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ

ਜਲ ਸਪਲਾਈ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ।

ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਅਕਤੂਬਰ

ਸ਼ਾਹੀ ਸ਼ਹਿਰ ਵਾਸੀਆਂ ਦੀ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦੀ ਚਿਰੋਕਣੀ ਮੰਗ ਦੀ ਪੂਰਤ ਲਈ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਨਗਰ ਨਿਗਮ ਵਿੱਚ ਹੋਏ ਸਮਾਗਮ ਦੌਰਾਨ 503 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲ਼ੇ ‘ਜਲ ਸਪਲਾਈ ਪ੍ਰਾਜੈਕਟ’ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਪੰਜ ਲੱਖ ਆਬਾਦੀ ’ਤੇ ਆਧਾਰਤ ਇਸ ਪ੍ਰਾਜੈਕਟ ਦੌਰਾਨ 115 ਮਿਲੀਅਨ ਲੀਟਰ ਪ੍ਰਤੀ ਦਿਨ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ਵੱਲੋਂ ਪਾਸੇ ਕੀਤੇ ਕਾਨੂੰਨ ਨੂੰ ਅਮਲ ਵਿੱਚ ਲਿਆਉਣ ਲਈ ਪਟਿਆਲਾ ਪ੍ਰਸ਼ਾਸਨ ਤੇ ਕਾਰਪੋਰੇਸ਼ਨ ਨੂੰ ਝੁੱਗੀ-ਝੌਪੜੀ ਵਾਲਿਆਂ ਨੂੰ ਮਾਲਕੀ ਹੱਕ ਦੇਣ ਦਾ ਕਾਰਜ ਛੇਤੀ ਸ਼ੁਰੂ ਕਰਨ ਲਈ ਆਖਿਆ।

ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪਾਣੀ ਪਟਿਆਲਾ ਸ਼ਹਿਰ ਦੇ ਬਾਹਰੋਂ ਲੰਘਦੀ ਭਾਖੜਾ ਨਹਿਰ ਤੋਂ ਆਵੇਗਾ। ਜਿਸ ਤਹਿਤ ਨਹਿਰ ਨੇੜਲੇ ਪਿੰਡ ਅਬਲੋਵਾਲ ਵਿੱਚ 25 ਏਕੜ ਰਕਬੇ ’ਚ 115 ਐੱਮਐਲਟੀ ਦੀ ਸਮਰੱਥਾ ਵਾਲ਼ਾ ਵਾਟਰ ਟਰੀਟਮੈਂਟ ਪਲਾਂਟ ਬਣਾਇਆ ਜਾਵੇਗਾ। ਜਿਸ ਤੋਂ ਸੋਧਿਆ ਹੋਇਆ ਪਾਣੀ ਸ਼ਹਿਰ ਤੱਕ ਅੱਪੜੇ ਤੇ ਫਿਰ ਲੋਕਾਂ ਦੇ ਘਰਾਂ ਤੱਕ ਪੁੱਜਦਾ ਹੋਵੇਗਾ। ਇਸ ਮੌਕੇ ’ਤੇ ਲੋਕ ਸਭਾ ਮੈਂਬਰ ਪਰਨੀਤ ਕੌਰ ਤੇ ਸਬੰਧਤ ਮਹਿਕਮੇ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸ਼ਾਹੀ ਸ਼ਹਿਰ ਦੇ ਲੋਕਾਂ ਦੀ ਇਹ ਚਿਰੋਕਕਣੀ ਮੰਗ ਸੀ। ਇਸ ਪ੍ਰਾਜੈਕਟ ਅਧੀਨ ਵੱਖ ਵੱਖ ਥਾਵਾਂ ’ਤੇ 16 ਭੂਮੀਗਤ ਤੇ 12 ਉਚੀਆਂ ਟੈਂਕੀਆਂ ਸਥਾਪਤ ਕੀਤੀਆਂ ਜਾਣਗੀਆਂ। ਇਸ ਦੌਰਾਨ ਹੀ ਸ਼ਹਿਰ ਵਿਚਲੀਆਂ 12 ਪੁਰਾਣੀਆਂ ਟੈਂਕੀਆਂ ਦਾ ਵੀ ਪੁਨਰ ਨਿਰਮਾਣ ਕੀਤਾ ਜਾਵੇਗਾ। ਜਿਸ ਰਾਹੀਂ ਹੀ ਲੋਕਾਂ ਨੂੰ ਸੱਤੋ ਦਿਨ 24 ਘੰਟੇ ਦੀ ਸਪਲਾਈ ਦਿਤੀ ਜਾਵੇਗੀ। ਇਸ ਮੌਕੇ ਮੇਅਰ ਸੰਜੀਵ ਬਿੱਟੂ ਨੇ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਦੀਆਂ ਬੇਨਿਯਮੀਆਂ ਕਾਰਨ ਸ਼ਹਿਰ ਵਾਸੀ ਦਿੱਕਤਾਂ ਦਾ ਸਾਹਮਣਾ ਕਰਦੇ ਆ ਰਹੇ ਹਨ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਲੋਕ ਸਭਾ ਮੈਂਬਰ ਪਰਨੀਤ ਕੌਰ ਤੇ ਜੈਇੰਦਰ ਕੌਰ ਦੇ ਯਤਨਾ ਸਦਕਾ ਸ਼ਹਿਰ ਵਾਸੀਆਂ ਦੀ ਇਹ ਚਿਰੋਕਣੀ ਤੇ ਬੁਨਿਆਦੀ ਮੰਗ ਪੂਰੀ ਹੋਣ ਜਾ ਰਹੀ ਹੈ। ਇਸ ਪ੍ਰਾਜੈਕਟ ਨੂੰ ਚਲਾਉਣ ਤੇ ਰੱਖ-ਰਖਾਅ ਲਈ ਐਲ.ਐਂਡ. ਟੀ ਕੰਪਨੀ ਨੂੰ 10 ਸਾਲਾਂ ਦਾ ਠੇਕਾ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All