ਪਟਿਆਲਾ: ਡੀਸੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਹੁਣ ਜਨਰਲ ਵਰਗ ਦਾ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਵੀ ਡਿਜੀਟਲ ਕਰ ਦਿੱਤੀ ਗਈ ਹੈ। ਪਹਿਲਾਂ ਇਹ ਸੇਵਾ ਆਫ਼ ਲਾਈਨ ਹੁੰਦੀ ਸੀ ਅਤੇ ਮੈਨੁਅਲ ਤਰੀਕੇ ਨਾਲ ਹਸਤਾਖਰ ਹੋ ਕੇ ਪ੍ਰਾਰਥੀ ਨੂੰ ਸਰਟੀਫਿਕੇਟ ਦਿੱਤਾ ਜਾਂਦਾ ਸੀ। ਹੁਣ ਪ੍ਰਾਰਥੀ ਸਰਟੀਫਿਕੇਟ ਬਣਾਉਣ ਦੀ ਪ੍ਰਤੀ ਬੇਨਤੀ ਆਨ ਲਾਈਨ https://connect.punjab.gov.in ਘਰ ਬੈਠੇ ਵੀ ਦੇ ਸਕਦੇ ਹਨ ਤੇ ਜਾ ਫੇਰ ਕਿਸੇ ਵੀ ਨੇੜਲੇ ਸੇਵਾ ਕੇਂਦਰ ‘ਚ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਅਪਲਾਈ ਕਰ ਸਕਦੇ ਹਨ। ਹੁਣ ਪ੍ਰਾਰਥੀ ਨੂੰ ਜਨਰਲ ਵਰਗ ਦਾ ਸਰਟੀਫਿਕੇਟ ਬਣਾਉਣ ਲਈ ਕਿਸੇ ਹੋਰ ਦਫ਼ਤਰ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। -ਖੇਤਰੀ ਪ੍ਰਤੀਨਿਧ