ਪਟਿਆਲਾ: ਲਕਾ ਸਨੌਰ ਦੀਆਂ ਮੰਡੀਆਂ ਦਾ ਦੌਰਾ ਕਰਦਿਆਂ ‘ਆਪ’ ਦੇ ਆਗੂ ਇੰਦਰਜੀਤ ਸੰਧੂ ਅਤੇ ਬਲਦੇਵ ਸਿੰਘ ਦੇਵੀਗੜ੍ਹ ਦਾ ਕਹਿਣਾ ਹੈ ਕਿ ਖੇਤੀ ਆਰਡੀਨੈਂਸਾਂ ਨਾਲ ਸੂਬੇ ਦੀ ਆਰਥਿਕਤਾ ਨੂੰ ਢਾਹ ਲੱਗੇਗੀ। ਉਨ੍ਹਾਂ ਹੋਰ ਕਿਹਾ ਕਿ ਅਸਲ ’ਚ ਕੇਂਦਰੀ ਹਕੂਮਤਾਂ ਹਮੇਸ਼ਾ ਹੀ ਪੰਜਾਬ ਖ਼ਿਲਾਫ਼ ਭੁਗਤੀਆਂ ਹਨ। ਇਸੇ ਤਰਜ਼ ’ਤੇ ਹੁਣ ਕੇਂਦਰ ਦੀ ਮੋਦੀ ਸਰਕਾਰ ਵੀ ਪੰਜਾਬ ਨੂੰ ਤਹਿਸ਼-ਨਹਿਸ਼ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਦੇ ਇਸ ਮਾਮਲੇ ਤੋਂ ਨਾ ਸਿਰਫ਼ ਕਿਸਾਨ, ਬਲਕਿ ਹੋਰ ਵਰਗ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਦਰਅਸਲ ਕੇਂਦਰ ਹੁਣ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਗ਼ੁਲਾਮ ਬਣ ਕੇ ਕੰਮ ਕਰ ਰਿਹਾ ਹੈ। -ਖੇਤਰੀ ਪ੍ਰਤੀਨਿਧ