ਖੇਤਰੀ ਪ੍ਰਤੀਨਿਧ
ਪਟਿਆਲਾ, 14 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਪਿੰਡ ਹੜਾਣਾ ਵਿੱਚ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਦੀ 22ਵੀਂ ਸਾਲਾਨਾ ਬਰਸੀ ਮੌਕੇ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਸ਼ਹੀਦ ਨਾਇਕ ਮਲਕੀਤ ਸਿੰਘ ਨੇ ਦੇਸ਼ ਦੀ ਖਾਤਰ ਕਾਰਗਿਲ ਦੇ ਯੁੱਧ ਵਿੱਚ ਜੋ ਕੁਰਬਾਨੀ ਦਿੱਤੀ , ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਅਮਰਜੀਤ ਸਿੰਘ ਜਾਗਦੇ ਰਹੋ ਅਤੇ ਸ਼ਹੀਦ ਦੇ ਭਰਾ ਗੁਰਮੀਤ ਸਿੰਘ ਨੇ ਕੀਤੀ। ਇਸ ਮੌਕੇ ਸ਼ਹੀਦ ਦੇ ਪਿਤਾ ਰਾਮ ਨਾਥ, ਭਰਾ ਗੁਰਮੀਤ ਸਿੰਘ, ਪਤਨੀ ਕਰਮਜੀਤ ਕੌਰ ਨੂੰ ਸਿਰੋਪੇ ਭੇਟ ਕੀਤੇ ਗਏ। ਰਵਿੰਦਰ ਸਿੰਘ ਪਿਲਖਣੀ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਸ਼ਹੀਦ ਦੀ ਵਾਰ ਸੁਣਾ ਕੇ ਨਿਹਾਲ ਕੀਤਾ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਚੇਅਰਮੈਨ ਪੁਰ ਮੰਡੀ, ਪ੍ਰੋਫੈਸਰ ਐੱਨਕੇ ਹਿਪਾਰਕਰ ਮਹਾਂਰਾਸ਼ਟਰ, ਬਾਲਾ ਸਾਹਿਬ ਗੋਡਸੇ ਮਹਾਂਰਾਸ਼ਟਰ, ਹਰੀਸ਼ ਮਹਿਤੋ ਦਿੱਲੀ, ਓਮ ਪ੍ਰਕਾਸ਼ਮਹਿਤੋ ਬਿਹਾਰ, ਪ੍ਰਮੋਦ ਮਹਿਤੋ ਬਿਹਾਰ, ਬੱਚੂ ਪ੍ਰਸ਼ਾਦ ਵੀਰੂ ਬਿਹਾਰ, ਰਣਧੀਰ ਰਾਂਦੇ ਚੌਹਾਨ ਬਿਹਾਰ, ਪ੍ਰਵੇਸ਼ ਮਹਿਤਾ ਗੁਜਰਾਤ, ਨਰਿੰਜਨ ਸਵਾਮੀ ਦਿੱਲੀ, ਸਰਪੰਚ ਅਵਤਾਰ ਸਿੰਘ ਹੜਾਨਾ ਮੌਜੂਦ ਸਨ।