ਪਟਿਆਲਾ: ਬੋਲਾਪਣ ਤੋਂ ਬਚਾਅ ਅਤੇ ਰੋਕ ਸਬੰਧੀ ਰਾਸ਼ਟਰੀ ਪ੍ਰੋਗਰਾਮ ਤਹਿਤ ਲੋਕਾਂ ਨੂੰ ਕੰਨਾ ਦੀ ਦੇਖ ਰੇਖ ਅਤੇ ਬਿਮਾਰੀਆਂ ਪ੍ਰਤੀ ਜਾਗਰੂਕਤਾ ਕਰਨ ਲਈ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਵਿਸ਼ਵ ਸੁਣਨ ਦਿਵਸ ਮਨਾਇਆ ਗਿਆ। ਜਿਸ ਦੌਰਾਨ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਸਿਹਤ ਸੰਸ਼ਥਾ ਦੇ ਅਨੁਸਾਰ ਅੱਜ ਪੂਰੀ ਦੁਨੀਆਂ ਵਿੱਚ ਘੱਟ ਸੁਣਨ ਦੀ ਸ਼ਕਤੀ ਦੀ ਜੋ ਸੱਮਸਿਆ ਪੈਦਾ ਹੋ ਰਹੀ ਹੈ,ਉਸ ਦਾ ਸਭ ਤੋਂ ਵੱਡਾ ਕਾਰਣ ਲੰਬੇ ਸਮੇਂ ਤੱਕ ਤੇਜ਼ ਆਵਾਜ਼ ਵਿੱਚ ਮਿਊਜ਼ਿਕ ਸੁਣਨਾ ਹੈ। ਅੱਜ ਦੁਨੀਆਂ ਦੇ 60 ਪ੍ਰਤੀਸ਼ਤ ਯੁਵਾ ਇਸ ਬਿਮਾਰੀ ਨਾਲ ਪ੍ਰਭਾਵਿਤ ਹੋ ਰਹੇ ਹਨ। ਮਾਤਾ ਕੁਸ਼ੱਲਿਆ ਹਸਪਤਾਲ ਦੇ ਕੰਨਾਂ ਦੇ ਮਾਹਰ ਡਾਕਟਰ ਪ੍ਰਸੁਨ ਕੁਮਾਰ ਅਤੇ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਕੰਨਾਂ ਵਿੱਚ ਗੰਦਾ ਪਾਣੀ ਪੈਣਾ, ਕੰਨਾਂ ਵਿੱਚ ਤੇਲ ਜਾਂ ਤਿੱਖੀਆਂ ਚੀਜਾਂ / ਮਾਚਸ ਦੀ ਤੀਲੀ / ਕੰਨਾਂ ਨੂੰ ਸਾਫ ਕਰਨ ਲਈ ਬਡਜ਼ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
-ਖੇਤਰੀ ਪ੍ਰਤੀਨਿਧ