ਪਟਿਆਲਾ: ਦੀ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਵਲੋਂ ਆਪਣੇ ਮਰਹੂਮ ਆਗੂ ਲੋਹਪੁਰਸ਼ ਸੱਜਣ ਸਿੰਘ ਦੀ ਪਹਿਲੀ ਬਰਸੀ ਮੌਕੇ ਪੰਜਾਬ ਭਰ ਦੇ ਸਮੂਹ ਜਿਲ੍ਹਾ ਸਦਰ ਮੁਕਾਮਾਂ ’ਤੇ ਸ਼ਰਧਾਂਜਲੀ ਸਮਾਰੋਹ ਕਰਦਿਆਂ, ‘ਮੰਗ ਦਿਵਸ’ ਵਜੋਂ ਮਨਾਈ ਗਈ। ਇਨ੍ਹਾਂ ਸਮਾਗਮਾਂ ਦੀ ਸਮੁੱਚੇ ਤੌਰ ’ਤੇ ਅਗਵਾਈ ਕਰਦਿਆਂ, ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਦੱਸਿਆ ਕਿ ਸੱਜਣ ਸਿੰਘ ਨੇ ਜਿੰਦਗੀ ਭਰ ਮੁਲਾਜਮਾਂ ਅਤੇ ਮਜ਼ਲੂਮਾ ਦੇ ਹੱਕਾਂ ਦੀ ਲੜਾਈ ਹੀ ਲੜੀ ਹੈ। ਇਸੇ ਕੜੀ ਵਜੋਂ ਪਟਿਆਲਾ ਵਿੱਚ ਸ਼ਰਧਾਂਜਲੀ ਸਮਾਰੋਹ ਰਜਿੰਦਰਾ ਹਸਪਤਾਲ ਵਿੱਚ ਹੋਇਆ। ਇਸ ਮੌਕੇ ਮਰਹੂਮ ਮੁਲਾਜਮ ਆਗੂ ਦੀ ਤਸਵੀਰ ’ਤੇ ਫੁੱਲ ਮਾਲਾਵਾਂ ਚੜ੍ਹਾਈਆਂ ਗਈਆਂ। -ਖੇਤਰੀ ਪ੍ਰਤੀਨਿਧ