ਪੱਤਰ ਪ੍ਰੇਰਕ
ਰਾਜਪੁਰਾ, 9 ਜਨਵਰੀ
ਇਸ ਖੇਤਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ’ਤੇ ਸ਼ਹਿਰੀ ਖੇਤਰ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ, ਗੁਰਦੁਆਰਾ ਨਵੀਨ ਸਿੰਘ ਸਭਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਟਾਊਨ, ਡਾਲੀਮਾ ਵਿਹਾਰ ਕਾਲੋਨੀ, ਪਚਰੰਗਾ ਚੌਕ, ਗੁਰਦੁਆਰਾ ਸਾਹਿਬ ਸ਼ਹੀਦ ਭਾਈ ਸੁੱਖਾ ਸਿੰਘ ਨੀਲਪੁਰ ਸਮੇਤ ਹੋਰ ਗੁਰਦੁਆਰਿਆਂ ਵਿੱਚ ਅਖੰਡ ਪਾਠ ਦੇ ਭੋਗ ਪੁਆਏ ਗਏ ਤੇ ਕੀਰਤਨ ਦਰਬਾਰ ਸਜਾਏ ਗਏ ।ਜਿਨ੍ਹਾਂ ਵਿੱਚ ਵੱਡੀ ਗਿਣਤੀ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਸ਼ਾਮਲ ਹੋਈ।
ਪਾਤੜਾਂ (ਪੱਤਰ ਪ੍ਰੇਰਕ): ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਰਵਾਸੀ ਪੰਜਾਬੀ ਸੁਖਦੇਵ ਸਿੰਘ ਬੈਲਜੀਅਮ ਵੱਲੋਂ ਪਿੰਡ ਰਾਮਪੁਰਾ ਦੁਗਾਲ ਦੀ ਰਹਿਣ ਵਾਲੀ ਗੋਲਡ ਮੈਡਲ ਅਥਲੀਟ ਖਿਡਾਰਨ ਮੰਜੂ ਰਾਣੀ ਨੂੰ ਮੈਡਲ ਤੇ 5100 ਰੁਪਏ ਦੀ ਰਾਸ਼ੀ ਤੇ ਸਿਰੋਪਾਓ ਪਾ ਕਿ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ ਹਰੀਕਾ ਸਨਮਾਨ ਲੈ ਕੇ ਮੰਜੂ ਰਾਣੀ ਕੋਲ ਗਏ। ਗੁਰੂਘਰ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਤੇ ਕਮੇਟੀ ਮੈਂਬਰ ਨੇ ਉਨਾ ਦੀ ਟੀਮ ਨੂੰ ਜੀ ਆਇਆਂ ਨੂੰ ਆਖਿਆ। ਇਸ ਮੌਕੇ ਗੁਰਪ੍ਰਤਾਪ ਸਿੰਘ ਹਰੀਕਾ, ਜਰਨੈਲ ਸਿੰਘ ਯਾਦਵ, ਭਾਈ ਈਸ਼ਰ ਸਿੰਘ ਲਾਲੋ ਹਾਜ਼ਰ ਸਨ।