ਜੈਸਮੀਨ ਭਾਰਦਵਾਜ
ਨਾਭਾ, 29 ਜਨਵਰੀ
ਸੀਬੀਆਈ ਵੱਲੋਂ ਵੀਰਵਾਰ ਦੇਰ ਸ਼ਾਮ ਅਚਨਚੇਤ ਨਾਭਾ ਵਿੱਚ ਸਥਿਤ ਭਾਰਤੀ ਖੁਰਾਕ ਨਿਗਮ ਦੇ ਗੁਦਾਮ ਵਿੱਚ ਛਾਪਾ ਮਾਰਿਆ ਗਿਆ। ਜਾਂਚ ਏਜੰਸੀ ਦੇ ਅਧਿਕਾਰਆਂ ਵੱਲੋ ਗੁਦਾਮ ਦਾ ਮੁੱਖ ਗੇਟ ਬੰਦ ਕਰ ਕੇ ਸਵੇਰੇ 5.30 ਵਜੇ ਤੱਕ ਪੜਤਾਲ ਕੀਤੀ ਗਈ। ਸੀਬੀਆਈ ਵੱਲੋ ਅਨਾਜ ਦੀ ਮਿਕਦਾਰ ਤੇ ਗੁਣਵੱਤਾ ਦੀ ਜਾਂਚ ਕੀਤੀ ਜਾ ਰਹੀ ਹੈ। ਐੱਫਸੀਆਈ ਪਟਿਆਲਾ ਦੇ ਮੈਨੇਜਰ ਅਕੇਸ਼ ਕੁਮਾਰ ਨੇ ਪੁਸ਼ਟੀ ਕੀਤੀ ਕਿ ਸੀਬੀਆਈ ਵੱਲੋ ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਸਮਾਣਾ ਤੇ ਨਾਭਾ ਦੇ ਗੁਦਾਮਾਂ ’ਚ ਜਾਂਚ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪੜਤਾਲ ਦੇ ਅਸਲ ਮੰਤਵ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਪਰ ਸੀਬੀਆਈ ਵੱਲੋ ਰਿਕਾਰਡ ਦੀ ਜਾਂਚ ਕੀਤੀ ਗਈ।