ਪੱਤਰ ਪ੍ਰੇਰਕ
ਸਮਾਣਾ, 30 ਸਤੰਬਰ
ਬੈਂਕ ਖਾਤੇ ਵਿੱਚੋਂ ਧੋਖਾਧੜੀ ਕਰ ਕੇ 79000 ਰੁਪਏ ਦੀ ਰਕਮ ਕਢਵਾਉਣ ਦੇ ਦੋਸ਼ ਹੇਠ ਸ਼ਹਿਰੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲੀਸ ਅਨੁਸਾਰ ਓਬੀਸੀ ਬੈਂਕ ਦੇ ਖਾਤਾਧਾਰਕ ਗੋਬਿੰਦ ਰਾਮ ਨਿਵਾਸੀ ਮੱਛੀ ਹੱਟਾਂ, ਸਮਾਣਾ ਨੇ ਸ਼ਿਕਾਇਤ ਦਿੱਤੀ ਹੈ ਕਿ ਬੈਂਕ ਦੀ ਸਥਾਨਕ ਸ਼ਾਖਾ ਤੋਂ ਜਦੋਂ ਉਹ ਰਕਮ ਕਢਵਾਉਣ ਗਿਆ ਤਾਂ ਉਸਨੂੰ ਇਸ ਧੋਖਾਧੜੀ ਦਾ ਪਤਾ ਲੱਗਿਆ। ਜ਼ਿਲ੍ਹਾ ਪੁਲੀਸ ਦੀ ਸਾਈਬਰ ਅਪਰਾਧ ਸ਼ਾਖਾ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਨਵੰਬਰ 2020 ਵਿਚ ਸਿਰਫ 2 ਦਿਨ ਵਿੱਚ ਹੀ ਅਣਪਛਾਤੇ ਵਿਅਕਤੀਆਂ ਨੇ ਰੋਹਤਕ ਦੇ ਏਟੀਐਮ ਤੋਂ 6 ਵਾਰ ਉਸ ਦੇ ਖਾਤੇ ਵਿਚੋਂ 79000 ਰੁਪਏ ਦੀ ਰਕਮ ਕਢਵਾਈ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।