ਪੱਤਰ ਪ੍ਰੇਰਕ
ਰਾਜਪੁਰਾ, 22 ਜੂਨ
ਇੱਥੇ ਥਾਣਾ ਸਿਟੀ ਦੀ ਪੁਲੀਸ ਨੇ ਪੰਜ ਦੁਕਾਨਦਾਰਾਂ ਖ਼ਿਲਾਫ਼ ਬਾਲ ਮਜ਼ਦੂਰੀ ਕਰਵਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਦੀ ਪੁਲੀਸ ਅਨੁਸਾਰ ਬਾਲ ਭਲਾਈ ਕਮੇਟੀ ਪਟਿਆਲਾ ਦੇ ਚੇਅਰਮੈਨ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੁੱਖਾ ਮੋਟਰਸਾਈਕਲ ਰਿਪੇਅਰ ਰਾਜਪੁਰਾ, ਵਰਿੰਦਰ ਕੁਮਾਰ ਇੰਡੀਅਨ ਪੇਂਟਸ, ਆਸ਼ੂ ਪੂਰੀ ਵਾਲਾ ਪੁਰਾਣੀ ਅਨਾਜ ਮੰਡੀ ਲੇਬਰ ਚੌਕ, ਫਿਰੋਜ਼ ਖਾਨ ਜੂਸ ਸ਼ਾਪ ਅਤੇ ਨਾਨਕ ਚੰਦ ਬਰਤਨ ਸ਼ਾਪ ਰਾਜਪੁਰਾ ਵੱਲੋਂ ਛੋਟੀ ਉਮਰ ਦੇ ਬੱਚਿਆਂ ਕੋਲੋਂ ਦੁਕਾਨਾਂ ’ਤੇ ਮਜ਼ਦੂਰੀ ਕਰਵਾਈ ਜਾ ਰਹੀ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਉਕਤ ਦੁਕਾਨਦਾਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਰਵਾਈ ਸ਼ੁਰੂ ਕਰ ਦਿੱਤੀ ਹੈ।