ਪੱਤਰ ਪ੍ਰੇਰਕ
ਘਨੌਰ, 17 ਫਰਵਰੀ
ਥਾਣਾ ਘਨੌਰ ਦੀ ਪੁਲੀਸ ਨੇ ਐੱਸ.ਸੀ ਭਾਈਚਾਰੇ ਦੀ ਜ਼ਮੀਨ ਵਿੱਚੋਂ ਸਫੈਦੇ ਦੇ ਦਰੱਖਤ ਚੋਰੀ ਕਰਨ ਦੇ ਦੋਸ਼ ਹੇਠ ਅੱਧਾ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।ਥਾਣਾ ਘਨੌਰ ਦੀ ਪੁਲੀਸ ਨੇ ਦੱਸਿਆ ਕਿ ਪਰਮਜੀਤ ਸਿੰਘ ਵਾਸੀ ਘਨੌਰ ਨੇ ਪੁਲੀਸ ਕੋਲ੍ਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਸ਼ਕਾਇਤਕਰਤਾ ਨੇ ਘਨੌਰ ਵਿਖੇ ਐਸ.ਸੀ ਭਾਈਚਾਰੇ ਦੀ 49 ਵਿੱਘੇ 16 ਵਿਸਵੇ ਜ਼ਮੀਨ ਵਿੱਚ ਸਫੈਦੇ ਲਗਾਏ ਹੋਏ ਹਨ। ਸਫੈਦੇ ਦੇ ਦਰੱਖਤਾਂ ਨੂੰ ਧੋਖੇ ਨਾਲ ਕੱਟ ਕੇ ਰੇਖਾ ਰਾਣੀ, ਪ੍ਰੀਤਮ ਕੌਰ, ਬਲਵੀਰ ਸਿੰਘ, ਅਜੈਬ ਸਿੰਘ, ਜਸਵਿੰਦਰਪਾਲ ਸਿੰਘ ਅਤੇ ਪਰਮਵੀਰ ਸਿੰਘ ਚੋਰੀ ਕਰਦੇ ਹਨ।ਪੁਲੀਸ ਨੇ ਛੇ ਜਣਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ।