ਪੱਤਰ ਪ੍ਰੇਰਕ
ਘਨੌਰ, 5 ਅਗਸਤ
ਇਸ ਖੇਤਰ ਵਿੱਚੋਂ ਲੰਘਦੀ ਭਾਖੜਾ ਦੀ ਨਰਵਾਣਾ ਬ੍ਰਾਂਚ ਨਹਿਰ ਵਿੱਚੋਂ ਨਿਕਲਦੇ ਰਜਵਾਹਾ ਉਦੇਪੁਰ ਮਾਈਨਰ ਵਿੱਚੋਂ ਪਾਣੀ ਚੋਰੀ ਕਰਨ ਦੇ ਦੋਸ਼ ਹੇਠ ਥਾਣਾ ਘਨੌਰ ਦੀ ਪੁਲੀਸ ਨੇ ਨੇੜਲੇ ਪਿੰਡਾਂ ਦੇ ਦੋ ਦਰਜਨ ਕਿਸਾਨਾਂ ਖ਼ਿਲਾਫ਼ ਰਜਵਾਹੇ ਵਿੱਚੋਂ ਪਾਣੀ ਚੋਰੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਡੀਐੱਸਪੀ ਘਨੌਰ ਰਘਵੀਰ ਸਿੰਘ ਨੇ ਦੱਸਿਆ ਕਿ ਜਲ ਸ੍ਰੋਤ ਵਿਭਾਗ ਦੀ ਦੇਵੀਗੜ੍ਹ ਸਬ-ਡਿਵੀਜ਼ਨ ਦੇ ਐਸਡੀਓ ਗੁਰਪ੍ਰੀਤ ਸਿੰਘ ਘੁੰਮਣ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਰਜਵਾਹਾ ਉਦੇਪੁਰ ਮਾਈਨਰ ਨੇੜਲੇ ਪਿੰਡਾਂ ਰੁੜਕਾ, ਸਲੇਮਪੁਰ ਜੱਟਾਂ, ਬਘੌਰਾ, ਘਨੌਰ, ਬਲਹੇੜੀ, ਸਿਆਲੂ, ਹਰੀਮਾਜਰਾ, ਰੁੜਕੀ ਦੇ ਕਿਸਾਨਾਂ ਨੇ ਮਾਈਨਰ ਵਿੱਚੋਂ ਸਿੰਜਾਈ ਲਈ ਲਗਾਏ ਗਏ ਮੋਘੇ ਦੇ ਛੋਟੇ ਪਾਈਪ ਨੂੰ ਕੱਢ ਕੇ ਉਸ ਦੀ ਥਾਂ ਆਪਣੀ ਮਰਜ਼ੀ ਨਾਲ ਵੱਡੇ ਆਕਾਰ ਵਾਲਾ ਪਾਈਪ ਪਾ ਕੇ ਪਾਣੀ ਚੋਰੀ ਕੀਤਾ ਹੈ।
ਪੁਲੀਸ ਨੇ ਐਸਡੀਓ ਗੁਰਪ੍ਰੀਤ ਸਿੰਘ ਘੁੰਮਣ ਦੀ ਸ਼ਿਕਾਇਤ ’ਤੇ ਕਿਸਾਨ ਬਲਜੀਤ ਸਿੰਘ, ਨਛੱਤਰ ਸਿੰਘ, ਜਗਤਾਰ ਸਿੰਘ, ਬਸੰਤ ਸਿੰਘ ਵਾਸੀ ਪਿੰਡ ਰੁੜਕਾ, ਸੁਖਵਿੰਦਰ ਸਿੰਘ ਵਾਸੀ ਪਿੰਡ ਸਲੇਮਪੁਰ ਜੱਟਾਂ, ਜੁਗਿੰਦਰ ਸਿੰਘ, ਜਸਵੀਰ ਸਿੰਘ, ਕਸ਼ਮੀਰ ਸਿੰਘ, ਰਾਘਵੰਤ ਸਿੰਘ, ਭੁਪਿੰਦਰ ਸਿੰਘ ਵਾਸੀ ਪਿੰਡ ਬਘੌਰਾ, ਕੁਲਵੰਤ ਸਿੰਘ, ਅਵਤਾਰ ਸਿੰਘ ਵਾਸੀ ਘਨੌਰ, ਬਲਵਿੰਦਰ ਸਿੰਘ, ਵਿਰਸਾ ਸਿੰਘ ਵਾਸੀ ਪਿੰਡ ਬਲਹੇੜੀ, ਗੁਰਪਾਲ ਸਿੰਘ, ਗੁਰਮੀਤ ਸਿੰਘ ਵਾਸੀ ਪਿੰਡ ਸਿਆਲੂ, ਹਰਦੀਸ਼ ਸਿੰਘ ਪਿੰਡ ਹਰੀਮਾਜਰਾ, ਮਹਿੰਦਰ ਸਿੰਘ, ਸਾਹਿਬ ਸਿੰਘ, ਸੁਖਦੇਵ ਸਿੰਘ, ਹਰਦੇਵ ਸਿੰਘ ਤੇ ਧਰਮ ਸਿੰਘ ਵਾਸੀ ਰੁੜਕੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਡੀਐੱਸਪੀ ਨੇ ਦੱਸਿਆ ਕਿ ਨਾਮਜ਼ਦ ਕਿਸਾਨਾਂ ਨੂੰ ਕਾਨੂੰਨ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।