ਪੱਤਰ ਪੇ੍ਰਕ
ਸਮਾਣਾ, 10 ਅਗਸਤ
ਸਥਾਨਕ ਸੇਖੋਂ ਕਲੋਨੀ ਦੀ ਬੰਦ ਗਲੀ ਵਿਚ ਇਕ ਲਾਵਾਰਿਸ ਬੈਗ ਮਿਲਣ ’ਤੇ ਮੁਹੱਲਾ ਵਾਸੀਆਂ ਨੇ ਥਾਣਾ ਸਿਟੀ ਪੁਲੀਸ ਨੂੰ ਸੂਚਿਤ ਕੀਤਾ। ਸਿਟੀ ਥਾਣਾ ਮੁਖੀ ਭਗਵੰਤ ਸਿੰਘ ਨੇ ਪੁਲੀਸ ਮੁਲਾਜ਼ਮਾਂ ਨਾਲ ਮੌਕੇ ਵਾਲੀ ਥਾਂ ਪਹੁੰਚ ਕੇ ਲਾਵਾਰਿਸ ਬੈਗ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਦੋਂ ਪੜਤਾਲ ਕੀਤੀ ਤਾਂ ਉਸ ਵਿਚੋਂ ਇਕ ਕਾਰਬਾਈਨ, ਦੋ ਮੈਗਜ਼ੀਨ ਅਤੇ ਜ਼ਿੰਦਾ ਕਾਰਤੂਸਾ ਤੋਂ ਇਲਾਵਾ ਬੂਟ ਜੁਰਾਬਾਂ ਤੇ ਕੱਪੜੇ ਬਰਾਮਦ ਹੋਣ ’ਤੇ ਉਨ੍ਹਾਂ ਪੁਸ਼ਟੀ ਕੀਤੀ ਕਿ ਇਹ ਕਿਸੇ ਮੁਲਾਜ਼ਮ ਦੀ ਅਣਗਹਿਲੀ ਹੈ। ਪੁਲੀਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ। ਵਾਰਡ ਦੇ ਕੌਂਸਲਰ ਟਿੰਕਾ ਗਾਜੇਵਾਸ ਨੇ ਇਹ ਅਸਲਾ ਗ਼ੈਰ ਸਮਾਜੀ ਅਨਸਰਾਂ ਦੇ ਹੱਥ ਲੱਗਣ ਤੋਂ ਬਚਾਅ ਰਿਹਾ।