ਪਟਿਆਲਾ: ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ ਨੇ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਅਤੇ ਦੇਸ਼ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਥੈਲਾਸੀਮੀਆ ਤੋਂ ਪੀੜਤ ਬੱਚਿਆਂ ਲਈ ਬਲੱਡ ਬੈਂਕ (ਰਾਜਿੰਦਰਾ ਹਸਪਤਾਲ ਪਟਿਆਲਾ) ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਕਲੱਬ ਦੇ ਪ੍ਰਧਾਨ ਅਮਰਜੀਤ ਦੀ ਦੇਖ-ਰੇਖ ਅਤੇ ਨਿਰਮਲ ਖੁਸ਼ਦਿਲ ਅਤੇ ਬਲਕਾਰ ਸਿੰਘ ਖੇੜੀਵਰਨਾ ਦੀ ਅਗਵਾਈ ਹੇਠ ਲਾਏ ਗਏ ਇਸ ਕੈਂਪ ਦੌਰਾਨ 22 ਯੂਨਿਟ ਖੂਨਦਾਨ ਕੀਤਾ ਗਿਆ। ਇਸ ਦਾ ਉਦਘਾਟਨ ਮਿੱਠੂ ਖੇੜੀਡਰਨਾ, ਰਵਿੰਦਰ ਸਿੰਘ,ਇਸ਼ਾਂਤ ਅਹੂਜਾ ਅਤੇ ਸੰਨੀ ਕੁਮਾਰ ਸਿੱਧੂ ਨੇ ਖੂਨਦਾਨ ਕਰਕੇ ਕੀਤਾ। ਇਸ ਮੌਕੇ ਕਾਰਗਿਲ ਸ਼ਹੀਦ ਦੇ ਛੋਟੇ ਭਰਾ ਗੁਰਮੀਤ ਸਿੰਘ ਨੇ ਕਿਹਾ ਕਿ ਮਲਕੀਤ ਹਡਾਣਾ ਦੀ ਬਰਸੀ 13 ਸਤੰਬਰ ਨੂੰ ਪਿੰਡ ਹਡਾਣਾ ਵਿੱਚ ਮਨਾਈ ਜਾਵੇਗੀ। ਕੈਂਪ ਵਿੱਚ ਬਹਾਦਰ ਖਾਨ, ਹਰਵਿੰਦਰ ਸਿੰਘ, ਜਸਵੀਰ ਸਿੰਘ, ਮਨਿੰਦਰ ਸਿੰਘ, ਗੋਬਿੰਦ ਸਿੰਘ, ਇਸ਼ੂ ਪਟਿਆਲਾ, ਮਨੀਸ਼ ਰਾਜਪੁਰਾ, ਸ਼ੈਰੀ ਅਤੇ ਬਲਵੇਸ ਕੁਮਾਰ ਸਮੇਤ 22 ਨੇ ਖੂਨਦਾਨ ਕਰਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। -ਖੇਤਰੀ ਪ੍ਰਤੀਨਿਧ