ਖੇਤਰੀ ਪ੍ਰਤੀਨਿਧ
ਪਟਿਆਲਾ, 21 ਅਗਸਤ
ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਸਪੁੱਤਰ ਤੇ ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਮੋਹਿਤ ਮਹਿੰਦਰਾ ਨੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਨ ਨੂੰ ਸਮਰਪਿਤ ਹੁੰਦਿਆਂ, ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਪਿੰਡ ਰੋਹਟਾ ਸਾਹਿਬ ਦੀ ਪੰਚਾਇਤ ਲਈ 45 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ। ਇਸ ਦੌਰਾਨ ਹੀ ਮੰਤਰੀ ਨੇ ਸੜਕ ਚੌੜੀ ਕਰਨ ਸਬੰਧੀ ਢਾਈ ਦਹਾਕੇ ਪੁਰਾਣੀ ਮੰਗ ਨੂੰ ਸਵਿਕਾਰਦਿਆਂ, ਇਸ ਸੜਕ ਦਾ ਨਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਰੱਖਿਆ। ਇਸ ਮੌਕੇ ਘੱਟ ਗਿਣਤੀ ਕਮਿਸ਼ਨ ਪੰਜਾਬ ਦੇ ਮੈਂਬਰ ਤੇ ਮੰਤਰੀ ਦੇ ਪੀ.ਏ ਬਹਾਦਰ ਖ਼ਾਨ, ਕਾਂਗਰਸ ਆਗੂ ਰੋਮੀ ਸਿੰਬੜੋ, ਪਟਿਆਲਾ ਦਿਹਾਤੀ ਦੇ ਬੀ ਡੀਪੀਓ ਰਜਨੀਸ਼ ਕੁਮਾਰ ਗਰਗ, ਸਰਪੰਚ ਚਮਕੌਰ ਸਿੰਘ ਕਿਸ਼ਨਗੜ੍ਹ ਗੁੜਥੜੀ , ਬਲਾਕ ਪ੍ਰਧਾਨ ਹੁਸ਼ਿਆਰ ਸਿੰਘ ਕੈਦੂਪੁਰ, ਸਮਿਤੀ ਮੈਂਬਰ ਰਘਵੀਰ ਸਿੰਘ ਖੱਟੜਾ, ਸਰਪੰਚ ਬੀਰਵਤੀ, ਨੰਬਰਦਾਰ ਜਗਤਾਰ ਸਿੰਘ ਰੋਹਟਾ ,ਅਜੈਬ ਸਿੰਘ ਸਰਪੰਚ ਰੋਹਟੀ ਬਸਤਾ, ਸੁਖਦੇਵ ਸਿੰਘ ਸੇਖੋ, ਰੋਹਟੀ ਮੌੜਾਂ ਦੇ ਸਰਪੰਚ ਜਸਬੀਰ ਸਿੰਘ ਜੱਸੀ ਆਦਿ ਵੀ ਮੌਜੂਦ ਸਨ।