ਪੱਤਰ ਪ੍ਰੇਰਕ
ਸਮਾਣਾ, 19 ਅਪਰੈਲ
ਸਮਾਣਾ ਨੇੜਲੇ ਪਿੰਡ ਭੇਡਪੁਰਾ ਦੇ ਸਿਮਰਨਪ੍ਰੀਤ ਸਿੰਘ (ਸਨੀ ਨਿਰਮਾਣ) ਵੱਲੋਂ ਵਾਤਾਵਰਨ ’ਤੇ ਬਣਾਈ ਗਈ ਲਘੂ ਫਿਲਮ (ਰੇਹ ਸਪਰੇਅ) ਨੂੰ ਕੌਮਾਂਤਰੀ ਫਿਲਮ ਮੇਲੇ ਵਿੱਚ ਸਰਵੋਤਮ ਏਸ਼ਿਆਈ ਲਘੂ ਫਿਲਮ ਐਵਾਰਡ ਮਿਲਿਆ ਹੈ। ਇਹ ਫਿਲਮ ਇੰਡੋ ਸਿੰਗਾਪੁਰ ਕੌਮਾਂਤਰੀ ਫਿਲਮ ਮੇਲੇ ਵਿੱਚ ਵੀ ਜੇਤੂ ਰਹੀ ਜਦਕਿ ਕੈਲੀਫੋਰਨੀਆ ਦੇ ਅੰਤਰ-ਰਾਸ਼ਟਰੀ ਫਿਲਮ ਮੇਲੇ ਵਿੱਚ ਪ੍ਰਸ਼ੰਸਾ ਪੱਤਰ ਮਿਲਿਆ ਹੈ। ਇਸੇ ਤਰ੍ਹਾਂ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਦਕਰ ਕੌਮਾਂਤਰੀ ਫਿਲਮ ਮੇਲੇ 2024 ਵਾਸਤੇ ਵੀ ਇਸ ਫਿਲਮ ਦੀ ਚੋਣ ਕੀਤੀ ਜਾ ਚੁੱਕੀ ਹੈ। ਸਨੀ ਨਿਰਮਾਣ ਦੱਸਦੇ ਹਨ ਕਿ ਇਸ ਫਿਲਮ ਰਾਹੀਂ ਰੋਜ਼ਾਨਾ ਜ਼ਹਿਰੀਲੀਆਂ ਦਵਾਈਆਂ ਤੇ ਖਾਦਾ ਦੀ ਵਰਤੋਂ ਕਰਕੇ ਹੋ ਰਹੀਆਂ ਬਿਮਾਰੀਆਂ ਬਾਰੇ ਦੱਸਿਆ ਗਿਆ ਹੈ।