ਪੱਤਰ ਪ੍ਰੇਰਕ
ਪਟਿਆਲਾ, 11 ਅਕਤੂਬਰ
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵਿੱਚ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੁਸਤਕਾਂ ਰਿਲੀਜ਼ ਕਰਨ ਦੇ ਨਾਲ ਨਾਲ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਡਾ. ਆਗਿਆਜੀਤ ਸਿੰਘ, ਸਾਬਕਾ ਪ੍ਰਿੰਸੀਪਲ ਜਰਨੈਲ ਸਿੰਘ, ਕਵਿਤਰੀ ਸਤਨਾਮ ਕੌਰ ਚੌਹਾਨ ਅਤੇ ਸੁਰਜੀਤ ਕੌਰ ਸਾਹਨੀ ਸ਼ਾਮਲ ਸਨ। ਡਾ. ਆਗਿਆਜੀਤ ਸਿੰਘ ਦੀ ਪੁਸਤਕ ਦਾ ਲੋਕ ਅਰਪਣ ਵੀ ਕੀਤਾ ਗਿਆ। ਇਸ ਮੌਕੇ ਲੇਖਿਕਾ ਅਤੇ ਅਧਿਆਪਕਾ ਸਜਨੀ ਨੂੰ ਸਿੱਖਿਆ ਖੇਤਰ ਵਿਚ ਪਾਏ ਵਡਮੁੱਲੇ ਯੋਗਦਾਨ ਅਤੇ ਕੈਨੇਡਾ ਦੀ ਸਿੱਖਿਆ ਸੰਸਥਾ ਵੱਲੋਂ ਮਿਲੇ ਸਨਮਾਨ ਸਦਕਾ ਸਭਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਦੂਜੇ ਦੌਰ ਵਿਚ ਧਰਮ ਕੰਮੇਆਣਾ, ਡਾ. ਹਰਪ੍ਰੀਤ ਸਿੰਘ ਰਾਣਾ, ਨਿਰਮਲਾ ਗਰਗ, ਆਸ਼ਾ ਸ਼ਰਮਾ, ਕਹਾਣੀਕਾਰ ਬਾਬੂ ਸਿੰਘ ਰੈਹਲ, ਦਵਿੰਦਰ ਪਟਿਆਲਵੀ, ਸੁਖਦੇਵ ਸਿੰਘ ਚਾਹਲ, ਮਨਜੀਤ ਪੱਟੀ, ਤ੍ਰਿਲੋਕੀ ਸਿੰਘ ਢਿੱਲੋਂ, ਸੁਖਮਿੰਦਰ ਸਿੰਘ ਸੇਖੋਂ, ਪਰਮਿੰਦਰ ਕੌਰ ਅਮਨ, ਇੰਜਨੀਅਰ ਜੁਗਰਾਜ ਸਿੰਘ ਆਦਿ ਨੇ ਰਚਨਾਵਾਂ ਪੇਸ਼ ਕੀਤੀਆਂ।