ਪੱਤਰ ਪ੍ਰੇਰਕ
ਪਾਤੜਾਂ, 9 ਅਪਰੈਲ
ਕੇਐੱਸਬੀ ਐਜੂਕੇਸ਼ਨਲ ਐਂਡ ਹੈਲਥ ਕੇਅਰ ਸੁਸਾਇਟੀ ਵੱਲੋਂ ਚੇਅਰਮਨ ਗੁਰਲਾਡ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਸਮਾਗਮ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਪੰਜਾਬ ਪੁਲੀਸ ਦੇ ਏਡੀਜੀਪੀ ਅਮਰਜੀਤ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੇ ਨਾਂ ਉੱਪਰ ਸ਼ੁਰੂ ਕੀਤੀ ਗਈ ਸਕੀਮ ਤਹਿਤ ਸੰਸਥਾ ਵੱਲੋਂ ਹਰ ਸਾਲ 25 ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਕੇਐੱਸਬੀ ਐਜੂਕੇਸ਼ਨ ਐਂਡ ਹੈਲਥ ਕੇਅਰ ਸੁਸਾਇਟੀ ਵੱਲੋਂ ਇੱਕ ਹਜ਼ਾਰ ਗਜ਼ ਜ਼ਮੀਨ ਵਿੱਚ ਸਮਾਜਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਨੂੰ ਡਾਇਲੇਸਿਸ ਸੈਂਟਰ ਅਤੇ ਬਲੱਡ ਬੈਂਕ ਬਣਾਉਣ ਲਈ ਦਾਨ ਕੀਤੀ ਗਈ। ਜਿਸ ਵਿੱਚ ਨੀਂਹ ਪੱਥਰ ਮੁੱਖ ਮਹਿਮਾਨ ਪੰਜਾਬ ਪੁਲੀਸ ਦੇ ਏਡੀਜੀਪੀ ਅਮਰਜੀਤ ਸਿੰਘ ਰਾਏ ਨੇ ਰੱਖਿਆ।