ਦੇਵੀਗੜ੍ਹ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਦੁੱਧਨ ਸਾਧਾਂ ਵਿੱਚ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਭੇਡਪੁਰੀ ਦੀ ਰਹਿਨੁਮਾਈ ਅਤੇ ਜਸਬੀਰ ਸਿੰਘ ਖੇੜੀ ਰਾਜੂ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਬਲਾਕ ਭੁੱਨਰਹੇੜੀ ਇਕਾਈ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਗੁਰਦਿਆਲ ਸਿੰਘ ਉਰਫ ਗੋਲਾ ਕਪੂਰੀ ਨੂੰ ਬਲਾਕ ਭੁੱਨਰਹੇੜੀ ਦਾ ਪ੍ਰਧਾਨ, ਗੁਰਨਿਹਾਲ ਸਿੰੰਘ ਖੇੜੀ ਰਾਜੂ ਸਿੰਘ ਨੂੰ ਜਨਰਲ ਸਕੱਤਰ, ਤੇਜਾ ਸਿੰਘ ਕਪੂਰੀ ਨੂੰ ਸੀਨੀਅਰ ਮੀਤ ਪ੍ਰਧਾਨ, ਸਰਵ ਮੀਤ ਪ੍ਰਧਾਨ ਬਹਾਦਰ ਸਿੰਘ ਮਿਹੋਣ, ਮਨਜੀਤ ਸਿੰਘ ਬਾਂਗੜਾਂ ਤੇ ਮਨਜੀਤ ਸਿੰਘ ਜੁਲਾਹਖੇੜੀ ਨੂੰ ਸਕੱਤਰ ਚੁਣਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਅਵਤਾਰ ਸਿੰਘ ਭੇਡਪੁਰੀ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ