ਖੇਤਰੀ ਪ੍ਰਤੀਨਿਧ
ਸਨੌਰ, 16 ਜਨਵਰੀ
ਚਾਰ ਕਸਬਿਆਂ ਅਤੇ ਕਰੀਬ ਢਾਈ ਸੌ ਪਿੰਡਾਂ ਵਾਲੇ ਸਨੌਰ ਹਲਕੇ ਤੋਂ ਪੰਜਾਬ ਲੋਕ ਕਾਂਗਰਸ ਦੀ ਟਿਕਟ ਦੇ ਇੱਕੋ-ਇਕ ਦਾਅਵੇਦਾਰ ਬਿਕਰਮਜੀਤ ਇੰਦਰ ਸਿੰਘ ਚਾਹਲ ਵੱਲੋਂ ਭਾਰੀ ਠੰਢ ਦੇ ਬਾਵਜੂਦ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਭਖਾਈ ਹੋਈ ਹੈ। ਕਰੋਨਾ ਕਾਰਨ ਲੱੱਗੀਆਂ ਪਾਬੰਦੀਆਂ ਦੇ ਚੱਲਦਿਆਂ, ਉਨ੍ਹਾਂ ਨੇ ਇਨ੍ਹੀ ਦਿਨੀਂ ਘਰ-ਘਰ ਜਾ ਕੇ ਵੋਟਰਾਂ ਨਾਲ ਰਾਬਤਾ ਸਾਧਣ ਦੀ ਮੁਹਿੰਮ ਚਲਾਈ ਹੋਈ ਹੈ। ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਤਿ ਕਰੀਬੀ ਭਰਤਇੰਦਰ ਸਿੰਘ ਚਹਿਲ ਦੇ ਫਰਜੰਦ ਹਨ। ਇੱਕ ਸਮਾਜ ਸੇਵੀ ਵਜੋਂ ਹਲਕੇ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਦੇ ਯਤਨ ਕਰ ਰਹੇ ਚਹਿਲ ਦਾ ਕਹਿਣਾ ਹੈ ਕੇ ਇਸ ਵਾਰ ਲੋਕ ਕਿਸੇ ਲਾਲਚ ਜਾਂ ਝੂਠੇ ਵਾਅਦੇ ਉੱਤੇ ਭਰੋਸਾ ਨਹੀਂ ਕਰਨਗੇ।