ਹਰਦੀਪ ਸਿੰਘ ਭੰਗੂ
ਭਾਦਸੋਂ , 7 ਅਕਤੂਬਰ
ਥਾਣਾ ਭਾਦਸੋਂ ਅਧੀਨ ਪਿੰਡ ਹੱਲੋਤਾਲੀ ਦੇ 31 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਨੌਜਵਾਨ ਸੁਖਚੈਨ ਦਾਸ ਪੁੱਤਰ ਜਗਦੀਸ਼ ਦਾਸ ਸਾਬਕਾ ਸਰਪੰਚ, ਜੋ ਕਸਬਾ ਚਹਿਲ ਨੇੜੇ ਮਾਧਵ ਪ੍ਰਾਈਵੇਟ ਲਿਮਿਟਿਡ ਫ਼ਰਮ ਵਿੱਚ 10-11 ਸਾਲ ਤੋਂ ਸਕਰੈਪ ਸੁਪਰਵਾਈਜਰ ਵਜੋਂ ਤੈਨਾਤ ਸੀ, ਡਿਊਟੀ ਤੋਂ ਛੁੱਟੀ ਉਪਰੰਤ ਰਾਤੀਂ ਅੱਠ ਵਜੇ ਆਪਣੇ ਪਿੰਡ ਆ ਰਿਹਾ ਸੀ ਤਾਂ ਸੁਧੇਵਾਲ ਚੋਏ ਨਜ਼ਦੀਕ ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਹਮਲਾਵਰ ਉਸ ਦਾ ਬੁਲੇਟ ਮੋਟਰਸਾਈਕਲ ਖੋਹ ਕੇ ਫ਼ਰਾਰ ਹੋ ਗਏ। ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ।