ਖੇਤਰੀ ਪ੍ਰਤੀਨਿਧ
ਪਟਿਆਲਾ, 12 ਅਪਰੈਲ
ਡਿਪਲੋਮਾ ਇੰਜਨੀਅਰ ਐਸੋਸੀਏਸ਼ਨ ਪੰਜਾਬ ਦੀ ਚੋਣ ਦੌਰਾਨ ਅੱਜ ਕਰਮਜੀਤ ਸਿੰਘ ਬੀਹਲਾ ਨੂੰ ਜਥੇਬੰਦੀ ਦਾ ਸਰਬਸੰਮਤੀ ਨਾਲ ਸੂਬਾਈ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਕਮਰਜੀਤ ਸਿੰਘ ਮਾਨ ਨੂੰ ਸੂਬਾ ਵਿੱਤ ਸਕੱਤਰ ਅਤੇ ਅਰਵਿੰਦ ਸੈਣੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਕਮਰਜੀਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਦੇ 13 ਸਰਕਲਾਂ ਤੋਂ ਚੁਣ ਕੇ ਆਏ ਸੌ ਡੈਲੀਗੇਟਾਂ ਦੀ ਹਾਜ਼ਰੀ ਵਿੱਚ ਜਨਰਲ ਸਕੱਤਰ ਨੇ ਦੋ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ, ਜਿਸ ’ਤੇ 12 ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮਗਰੋਂ ਸੂਬਾਈ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ 25 ਮੈਂਬਰੀ ਨਵੀਂ ਸੂਬਾ ਕਮੇਟੀ ਦੀ ਦੋ ਸਾਲ ਲਈ ਚੋਣ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਇੰਜਨੀਅਰ ਕਲਾਸ ਦਾ ਖੋਹਿਆ ਪੈਟਰੋਲ ਭੱਤਾ ਵਾਧਾ ਕਰ ਕੇ ਬਹਾਲ ਕਰਨ ਦੀ ਮੰਗ ਕੀਤੀ ਗਈ।