ਪੱਤਰ ਪ੍ਰੇਰਕ
ਦੇਵੀਗੜ੍ਹ, 17 ਜੂਨ
ਸੰਗਰੂਰ ਲੋਕ ਸਭਾ ਉਪ ਚੋਣ ਵਿਚ ਪ੍ਰਚਾਰ ਸਬੰਧੀ ਬੀਸੀ ਵਿੰਗ ਦੀ ਭੂਮਿਕਾ ਸਬੰਧੀ ਆਮ ਆਦਮੀ ਪਰਟੀ ਬੀਸੀ ਵਿੰਗ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਰਣਜੋਧ ਸਿੰਘ ਹਡਾਣਾ ਦੀ ਅਗਵਾਈ ਵਿਚ ਹੋਈ। ਇਸ ਵਿਚ ਬੀਸੀ ਵਿੰਗ ਪੰਜਾਬ ਦੇ ਸਾਰੇ ਸਟੇਟ ਆਹੁਦੇਦਾਰ, ਜ਼ਿਲ੍ਹਾ ਪ੍ਰਧਾਨ ਮੌਜੂਦ ਰਹੇ। ਪੰਜਾਬ ਪ੍ਰਧਾਨ ਰਣਜੋਧ ਸਿੰਘ ਹਡਾਣਾ ਨੇ ਮੀਟਿੰਗ ਦੌਰਾਨ ਸਮੂਹ ਅਹੁਦੇਦਾਰਾਂ ਨੂੰ ਸੰਗਰੂਰ ਉਪ ਚੋਣ ਵਿਚ ਹਿੱਸਾ ਲੈ ਕੇ ਚੋਣ ਪ੍ਰਚਾਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਆਹੁਦੇਦਾਰਾਂ ਅਤੇ ਵਰਕਰਾਂ ਨੂੰ ਲੋਕ ਸਭਾ ਅਧੀਨ ਪੈਂਦੇ 9 ਹਲਕਿਆਂ ਦੇ ਹਲਕਾ ਚੋਣ ਕੋਆਰਡੀਨੇਟਰ ਦੇ ਨੰਬਰ ਦਿੱਤੇ ਜੋ ਵੀ ਵਰਕਰ ਜਿਥੇ ਅਸਾਨੀ ਨਾਲ ਚੋਣ ਪ੍ਰਚਾਰ ਕਰ ਸਕਦਾ ਹੈ ਉਥੇ ਉਸ ਨੂੰ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ। ਸਾਰੀਆਂ ਹੀ ਟੀਮਾਂ ਸ਼ਹਿਰਾਂ, ਕਸਬਿਆਂ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕਰਨਗੀਆਂ। ਉਨ੍ਹਾਂ ਕਿਹਾ ਕਿ ਸੰਗਰੂਰ ਉਪ ਚੋਣ ਵਿਚ ਬੀਸੀ ਵਿੰਗ ਅਹਿਮ ਭੂਮਿਕਾ ਨਿਭਾਵੇਗੀ। ਹਡਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਸਦਕਾ ਇਕ ਆਮ ਘਰ ਦੇ ਨੌਜਵਾਨ ਨੂੰ ਪਿੰਡ ਦੀ ਪੰਚਾਇਤ ਤੋਂ ਦੇਸ਼ ਦੀ ਸੰਸਦ ਤੱਕ ਜਾਣ ਦਾ ਮੌਕਾ ਮਿਲੇਗਾ