ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 6 ਜੁਲਾਈ
ਇਥੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਹੀਰਾ ਸਿੰਘ ਗਾਬੜੀਆ ਦੇ ਦਿਸ਼ਾ ਨਿਰਦੇਸ਼ਾਂ ’ਤੇ ਬੀ.ਸੀ. ਵਿੰਗ ਦੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਗੁਰਦੀਪ ਸਿੰਘ ਸ਼ੇਖੂਪੂਰਾ ਨੇ ਬੀਸੀ ਵਿੰਗ ਜ਼ਿਲ੍ਹਾ ਦਿਹਾਤੀ ਦੀ ਜਥੇਬੰਦੀ ਦਾ ਐਲਾਨ ਕਰਦਿਆਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ’ਚ ਬੀ.ਸੀ. ਵਿੰਗ ਅਹਿਮ ਭੂਮਿਕਾ ਨਿਭਾਏਗਾ। ਜ਼ਿਲ੍ਹਾ ਸਰਪ੍ਰਸਤਾਂ ਦਾ ਐਲਾਨ ਕਰਦਿਆਂ ਬੀਸੀ ਵਿੰਗ ਦੇ ਪ੍ਰਧਾਨ ਗੁਰਦੀਪ ਸਿੰਘ ਸੇਖੂਪੁਰਾ ਨੇ ਦੱਸਿਆ ਕਿ ਪੱਛੜੀਆਂ ਸ਼੍ਰੇਣੀਆਂ ਸ਼੍ਰੋਮਣੀ ਅਕਾਲੀ ਦਲ ਜਸਵਿੰਦਰ ਸਿੰਘ (ਬ੍ਰਹਮਪੁਰਾ, ਹਲਕਾ ਸਨੌਰ), ਹਰਦੀਪ ਸਿੰਘ (ਸਨੌਰ), ਹਾਕਮ ਸਿੰਘ (ਲਲੋਛੀ, ਹਲਕਾ ਸਮਾਣਾ), ਸੁਖਵਿੰਦਰ ਸਿੰਘ (ਦਾਨੀਪੁਰ), ਕੁਲਵੰਤ ਸਿੰਘ (ਨਾਭਾ), ਬਲਜਿੰਦਰ ਸਿੰਘ (ਤੇਈਪੁਰ, ਹਲਕਾ ਸ਼ੁਤਰਾਣਾ), ਜਰਨੈਲ ਸਿੰਘ (ਪਿੰਡ ਹਰਚੰਦਪੁਰਾ), ਇਸਰ ਸਿੰਘ (ਭਾਈ ਲਾਲੋ), ਜਥੇਦਾਰ ਗੁਰਬਚਨ ਸਿੰਘ (ਯਾਦਵਿੰਦਰਾ ਕਲੋਨੀ) ਹਲਕਾ ਪਟਿਆਲਾ-2, ਧਿਆਨ ਸਿੰਘ (ਸੈਦਖੇੜੀ, ਹਲਕਾ ਰਾਜਪੁਰਾ), ਹਰਭਜਨ ਸਿੰਘ (ਰਾਜਪੁਰਾ), ਸੁਖਵੀਰ ਸਿੰਘ ਸੈਣੀ (ਰਾਜਪੁਰਾ) ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਗੁਰਦੀਪ ਸਿੰਘ ਸੇਖੂਪਰਾ ਨੇ ਦੱਸਿਆ ਕਿ ਅਮਨਦੀਪ ਸਿੰਘ ਢੌਟ ਨੂੰ ਹਲਕਾ ਸਨੌਰ ਦਾ ਮੁੱਖ ਬੁਲਾਰਾ ਪੱਛੜੀਆਂ ਸ੍ਰੇਣੀਆਂ ਨਿਯੁਕਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਨਰਿੰਦਰਪਾਲ ਸਿੰਘ ਮੋਗਾ ਆਬਜਰਬਰ ਪਟਿਆਲਾ ਬੀ.ਸੀ. ਵਿੰਗ ਅਤੇ ਜੈ ਸਿੰਘ ਬਾੜਾ ਕੌਮੀ ਮੀਤ ਪ੍ਰਧਾਨ, ਹਰਪਾਲ ਸਰਾਓ ਜੀ ਕੌਮੀ ਸੀ ਮੀਤ ਪ੍ਰਧਾਨ, ਹਰਦਿਆਲ ਸਿੰਘ ਭੱਟੀ ਕੌਮੀ ਸੀਨੀਅਰ ਮੀਤ ਪ੍ਰਧਾਨ ਆਦਿ ਸ਼ਾਮਲ ਸਨ।