ਪੱਤਰ ਪ੍ਰੇਰਕ
ਰਾਜਪੁਰਾ, 29 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਰਾਸ਼ਟਰੀ ਕੋਰ ਕਮੇਟੀ ਮੈਂਬਰ ਤੇ ਇੰਚਾਰਜ ਪੰਜਾਬ ਮਨਜੋਤ ਸਿੰਘ ਗਰੇਵਾਲ ਵੱਲੋਂ ਬਲਕਾਰ ਸਿੰਘ ਬੈਂਸ ਵਾਸੀ ਪਿੰਡ ਖਡੌਲੀ ਨੂੰ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਯੂਥ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਯੂਨੀਅਨ ਦੇ ਸੂਬਾਈ ਆਗੂਆਂ ਦਾ ਧੰਨਵਾਦ ਕਰਦਿਆਂ ਬਲਕਾਰ ਸਿੰਘ ਬੈਂਸ ਨੇ ਕਿਹਾ ਕਿ ਉਹ ਜਥੇਬੰਦੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਇਸ ਨਿਯੁਕਤੀ ਦਾ ਸੂਬਾਈ ਸਕੱਤਰ ਮਨਜੀਤ ਸਿੰਘ ਘੁੰਮਾਣਾ, ਭਾਈ ਅਬਰਿੰਦਰ ਸਿੰਘ ਕੰਗ ਅਤੇ ਕੁਲਵੰਤ ਸਿੰਘ ਸਰਦਾਰਗੜ੍ਹ ਨੇ ਸਵਾਗਤ ਕੀਤਾ।